ਕਨੂੰਨੀ ਵਿਵਾਦ ਵਿੱਚ ਸ਼ਾਮਿਲ 18 ਸਾਲ ਤੋ ਵੱਧ ਉਮਰ ਦੇ ਬੱਚੇ ਜਾਂ ਕਾਨੂੰਨੀ ਵਿਵਾਦ ਵਿੱਚ ਸਾਮਿਲ ਬੱਚੇ ਜਿਨ੍ਹਾਂ ਦੀ ਉਮਰ 16 ਤੋ 18 ਸਾਲ ਦਰਮਿਆਨ ਹੋਵੇ ਅਤੇ ਉਨ੍ਹਾਂ ਵੱਲੋ ਕੋਈ ਗੰਭੀਰ ਜੁਰਮ ਕੀਤਾ ਗਿਆ ਹੋਵੇ, ਨੂੰ ਪਲੇਸ ਆਫ ਸੇਫਟੀ ਵਿੱਚ ਰੱਖਿਆ ਜਾ ਸਕਦਾ ਹੈ।

ਸਟੇਟ ਵਿੱਚ ਅਬਜਰਵੇਸਨ ਹੋਮਜ਼, ਲੁਧਿਆਣਾ, ਫਰੀਦਕੋਟ ਅਤੇ ਸਪੈਸਲ ਹੋਮ, ਹੁਸ਼ਿਆਰਪੁਰ ਅਤੇ ਅ੍ਰੰਮਿਤਸਰ ਦੇ ਕੁੱਝ ਹਿੱਸੇ ਨੂੰ ਪਲੇਸ ਆਫ ਸੇਫਟੀ ਘੋਸ਼ਿਤ ਕੀਤਾ ਗਿਆ ਹੈ।ਜਰੂਰਤ ਅਨੁਸਾਰ ਹੋਰ ਜਗ੍ਹਾ ਦੀ ਪਹਿਚਾਣ ਕੀਤੀ ਜਾ ਸਕਦੀ ਹੈ।

ਸਹੂਲਤਾਂ

1) ਕਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆ ਨੂੰ ਸੁਰੱਖਿਆ ਦੇਣੀ।

2) ਮੁਫ਼ਤ ਕਨੂੰਨੀ ਸਹਾਇਤਾ।

3) ਮੁਫ਼ਤ ਮੈਡੀਕਲ ਅਤੇ ਸਿੱਖਿਆ ਸੇਵਾਵਾਂ।

ਯੋਗਤਾ

ਕਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆਂ ਨੂੰ ਇੰਨਾਂ ਹੋਮਜ ਵਿੱਚ ਰੱਖਿਆ ਜਾਂਦਾ ਹੈ।

ਦਸਤਾਵੇਜ਼

ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੈ।

ਸੰਪਰਕ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਜੁਵੇਨਾਈਲ ਜਸਟਿਸ ਬੋਰਡ।

ਹੈਲਪ ਲਾਈਨ ਨੰ: 1098

ਸ਼ਿਕਾਇਤਾਂ ਦਾ ਨਿਪਟਾਰਾ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ।

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਸਬੰਧਤ ਡਿਪਟੀ ਕਮਿਸ਼ਨਰ ਅਤੇ

ਮੁੱਖ ਦਫਤਰ (0172-2608746)

-ਮੇਲ

dsswcd@punjab.gov.in

icpspunjab@gmail.com