ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਨੇ ਮੇਜਰ ਆਹਲੂਵਾਲੀਆ ਜੋ 1965 ਦੀ ਜੰਗ ਦਾ ਸਪਾਈਨਲ ਸੱਟ ਦਾ ਸ਼ਿਕਾਰ ਸੀ, ਦੀ ਸਲਾਹ ਨਾਲ ਨਵੀਂ ਦਿੱਲੀ ਵਿਖੇ ਸਪਾਈਨਲ ਸੱਟ ਕੇਂਦਰ ਸਥਾਪਿਤ ਕਰਨ ਦਾ ਵਿਚਾਰ ਬਣਾਈਆ । ਇਸ ਨੂੰ ਇਟਲੀ ਸਰਕਾਰ ਦੀ ਸਹਾਇਤਾ ਪ੍ਰਾਪਤ ਸੀ । ਇਸੇ ਲੜੀ ਵਿਚ ਸਮਾਜਿਕ ਨਿਆਂ ਅਤੇ ਮਹਿਲਾ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਨੇ ਚਾਰ ਖੇਤਰੀ ਸਪਾਈਨਲ ਸੱਟ ਪੁਨਰਵਾਸ ਕੇਂਦਰ ਸਥਾਪਿਤ ਕਰਨ ਦੀ ਕਲਪਨਾ ਕੀਤੀ ਜੋ ਵਿਭਿੰਨ ਖੇਤਰਾਂ ਦੇ ਮਰੀਜ਼ਾਂ ਨੂੰ ਖੇਤਰੀ ਸਪਾਈਨਲ ਸੱਟ ਪੁਨਰਵਾਸ ਕੇਂਦਰ, ਨਵੀ ਦਿੱਲੀ ਵਿਖੇ ਭੇਜਣ । ਇਹ ਕੇਂਦਰ ਉੜੀਸਾ ਵਿਚ ਕਟਕ, ਮੱਧ ਪ੍ਰਦ੍ਸ਼ ਵਿਚ ਜਬਲਪੁਰ, ਯੂਪੀ ਵਿਚ ਰਾਏ ਬਰੇਲੀ ਅਤੇ ਪੰਜਾਬ ਵਿਚ ਮੋਹਾਲੀ ਵਿਖੇ ਹਨ । ਭਾਰਤ ਸਰਕਾਰ ਨੇ ਇਨ੍ਹਾ ਕੇਂਦਰਾਂ ਨੂੰ ਕੇਵਲ ਤਿੰਨ ਕਰੋੜ, ਉਨੱਤੀ ਲੱਖ ਰੁਪਏ ਨਾਲ ਸਹਾਇਤਾ ਦੀ ਯੋਜਨਾ ਬਣਾਈ ।

ਪੰਜਾਬ ਦੇ ਮਾਨਯੋਗ ਮੁੱਖ ਮੰਤਰੀ, ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਦੇ ਐਮ ਐਲ ਏ ਆਪਣੇ ਸਹਿਯੋਗੀ ਸ਼੍ਰੀ ਬਾਲੀਆਂ ਨੂੰ ਇੰਡਿਅਨ ਸਪਾਈਨਲ ਸੱਟ ਕੇਂਦਰ ਦਿੱਲੀ ਵਿਖੇ ਮਿਲਣ ਗਏ ਜਿਨ੍ਹਾ ਨੂੰ ਸਪਾਈਨਲ ਸੱਟ ਲੱਗੀ ਸੀ ਅਤੇ ਜੋ ਇੰਡਿਅਨ ਸਪਾਈਨਲ ਕੇਂਦਰ, ਨਵੀ ਦਿੱਲੀ ਵਿਖੇ ਠੀਕ ਹੋਏ । ਮਾਨਯੋਗ ਮੁੱਖ ਮੰਤਰੀ ਦੇ ਇਸ ਦੋਰੇ ਨੇ ਮੋਹਾਲੀ ਵਿਖੇ ਇਹੋ ਜਿਹੇ ਕੇਂਦਰ ਦੇ ਵਿਕਾਸ ਦਾ ਬੀਜ ਬੋਇਆ ।ਪੰਜਾਬ ਦੇ ਮਾਨਯੋਗ ਮੁੱਖ ਮੰਤਰੀ, ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਦੇ ਐਮ ਐਲ ਏ ਆਪਣੇ ਸਹਿਯੋਗੀ ਸ਼੍ਰੀ ਬਾਲੀਆਂ ਨੂੰ ਇੰਡਿਅਨ ਸਪਾਈਨਲ ਸੱਟ ਕੇਂਦਰ ਦਿੱਲੀ ਵਿਖੇ ਮਿਲਣ ਗਏ ਜਿਨ੍ਹਾ ਨੂੰ ਸਪਾਈਨਲ ਸੱਟ ਲੱਗੀ ਸੀ ਅਤੇ ਜੋ ਇੰਡਿਅਨ ਸਪਾਈਨਲ ਕੇਂਦਰ, ਨਵੀ ਦਿੱਲੀ ਵਿਖੇ ਠੀਕ ਹੋਏ । ਮਾਨਯੋਗ ਮੁੱਖ ਮੰਤਰੀ ਦੇ ਇਸ ਦੋਰੇ ਨੇ ਮੋਹਾਲੀ ਵਿਖੇ ਇਹੋ ਜਿਹੇ ਕੇਂਦਰ ਦੇ ਵਿਕਾਸ ਦਾ ਬੀਜ ਬੋਇਆ ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਕੈਬੀਨਟ ਮੰਤਰੀ, ਪੰਜਾਬ ਸ਼੍ਰੀ ਗੋਬਿੰਦ ਸਿੰਘ ਕਾਂਝਲਾ ਦੀ ਪ੍ਰਧਾਨਗੀ ਹੇਠ 2000 ਵਿਚ ਨਵੀਂ ਦਿੱਲੀ ਵਿਖੇ ਸਥਿਤ ਇੰਡਿਅਨ ਸਪਾਈਨਲ ਸੱਟ ਕੇਂਦਰ ਦੀਆਂ ਲੀਹਾਂ ਤੇ ਪੰਜਾਬ ਵਿਚ ਖੇਤਰੀ ਸਪਾਈਨਲ ਸੱਟ ਕੇਂਦਰ ਦਾ ਪਹਿਲਾ ਪ੍ਰਬੰਧਕੀ ਅਦਾਰਾ ਸਥਾਪਿਤ ਕੀਤਾ ਗਿਆ, ਜਿਸਦੀ ਅਗਵਾਈ ਸਮਾਜਿਕ ਸੁਰੱਖਿਆ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਵੀ ਕਰ ਰਿਹਾ ਸੀ । ਇਹ ਫੈਸਲਾ ਕੀਤਾ ਗਿਆ ਕਿ ਇਹ ਕੇਂਦਰ ਪ੍ਰੋ. ਡਾ. ਰਾਜ ਬਹਾਦੁਰ ਅਧੀਨ ਜੀਐਮਸੀਐਚ-32, ਚੰਡੀਗੜ ਵਿਖੇ ਆਰਥੋਪੈਡਿਕ ਵਿਭਾਗ ਵਿਚ ਅਸਥਾਈ ਤੌਰ ਤੇ ਕੰਮ ਕਰੇਗਾ । ਉਦੋਂ ਤੋਂ ਇਹ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਸ਼ੁਰੂ ਹੋਈ ਸੀ । ਉਸਾਰੀ ਦੀ ਜਿੰਮੇਦਾਰੀ ਪੀਐਸਆਈਈਸੀ ਨੂੰ ਸੌਂਪੀ ਗਈ ਅਤੇ 10 ਬਿਸਤਰ ਵਾਲੀ ਕੇਂਦਰ ਦੀ ਯੋਜਨਾ ਬਣਾਈ ਗਈ । ਇਸ ਖੇਤਰ ਵਿਚੋਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਅਤੇ ਪੀਜੀਐਮਆਈਆਰ ਵਿਖੇ ਆਉਂਦੇ ਮਰੀਜਾਂ ਦੇ ਡਾਟਾ ਤੋ ਇਸ ਬਿਮਾਰੀ ਦੀ ਮਾਤਰਾ ਜਾਣਦੇ ਹੋਏ ਇਸ ਗੱਲ ਤੇ ਜ਼ੋਰ ਪਾਇਆ ਗਿਆ ਕਿ ਪਹਿਲੇ ਪੜਾਅ ਵਿਚ ਆਰਐਸਆਈਸੀ ਕੋਲ 25 ਬਿਸਤਰਿਆਂ ਦੀ ਸਹੁਲਤ ਹੋਣੀ ਚਾਹੀਦੀ ਹੈ ਅਤੇ ਬਾਦ ਵਿਚ ਇਸਦੀ ਸਮਰੱਥਾ 50 ਬਿਸਤਰਿਆਂ ਤੱਕ ਵਧਾ ਦੇਣੀ ਚਾਹੀਦੀ ਹੈ ।

ਵਿਤੀ ਮਜਬੂਰੀ ਕਾਰਨ ਪੰਜਾਬ ਸਰਕਾਰ ਨੇ ਫੰਡ ਛੋਟੀਆਂ ਛੋਟੀਆਂ ਕਿਸ਼ਤਾਂ ਵਿਚ ਮੰਜ਼ੂਰ ਕੀਤੇ । ਇਮਾਰਤ ਮੁਕੱਮਲ ਨਾ ਹੋਣ ਦੇ ਬਾਵਜੂਦ 2006 ਤੋਂ ਖੇਤਰੀ ਸਪਾਈਨਲ ਸੱਟ ਕੇਂਦਰ ਦੀਆਂ ਗਤੀਵਿਧੀਆਂ ਦਾ ਜੋਰ, ਜਿਸ ਵਿਚ ਫਿਜਿਓਥੀਰੇਪੀ ਅਤੇ ਕਿੱਤਾਮਈ ਥੀਰੇਪੀ ਵੀ ਸ਼ਾਮਲ ਹੈ, ਮੌਜੂਦਾ ਇਮਾਰਤ ਵਿਚ ਤਬਦੀਲ ਕਰ ਦਿਤਾ ਗਿਆ । ਪ੍ਰਬੰਧਕੀ ਅਦਾਰੇ ਦੀ ਇੱਛਾ ਅਨੁਸਾਰ, ਸਕਤੱਰ ਸਿਹਤ ਅਤੇ ਡਾਕਟਰੀ ਖੋਜ, ਚੰਡੀਗੜ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਦੀ ਤਰਫ਼ ਤੋਂ ਸਕਤੱਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਚਕਾਰ ਇਕ ਸਮਝੋਤੇ ਤੇ ਹਸਤਾਖਰ ਕੀਤੇ ਗਏ ।

ਕਿਉਂ ਜੋ ਇਸ ਸੰਸਥਾ ਨੇ ਪਹਿਲਾਂ ਹੀ ਇਸ ਖੇਤਰ ਵਿਚ ਆਪਣਾ ਅਸਰ ਛੱਡ ਦਿਤਾ ਸੀ, ਇਸ ਪ੍ਰੋਜੇਕਟ ਦੀ ਸਮੁੱਚੀ ਸਮਰੱਥਾ ਨੂੰ ਬਾਹਰ ਕਢਣਾ ਲਾਜਮੀ ਸੀ ਜੋ ਕਿ ਆਯੋਜਿਤ ਅਤੇ ਗੈਰ-ਆਯੋਜਿਤ ਬਜਟ ਦੀ ਨਿਯਮਤ ਫੰਡਿੰਗ ਅਤੇ ਕੁਝ ਅਸਾਮੀਆਂ ਦੀ ਮੰਜ਼ੂਰੀ ਨਾਲ ਸੰਭਵ ਸੀ । ਜਦੋਂ ਇਹ ਪੂਰੀ ਤਰਾਂ ਸਥਾਪਿਤ ਹੋ ਜਾਵੇ, ਕੇਂਦਰ ਇਸ ਨੂੰ ਖੁਦ ਮੁਖਤਿਆਰ ਅਦਾਰੇ ਵਜੋਂ ਵਿਚਾਰ ਕਰ ਰਿਹਾ ਸੀ ਪਰੰਤੂ ਉਦੋਂ ਤੱਕ ਰਾਜ ਸਰਕਾਰ ਦੀ ਸਹਾਇਤਾ ਲਾਜ਼ਮੀ ਸੀ ।

ਪ੍ਰੋਜੇਕਟ ਦੀ ਤਰਕਸੰਗਤ

ਆਰ ਐਸ ਆਈ ਸੀ, ਅਪੰਗਤਾ ਐਕਟ ਅਧੀਨ ਇਕ ਪ੍ਰੋਜੇਕਟ ਹੈ ਅਤੇ ਪੰਜਾਬ ਸਰਕਾਰ ਦੇ ਦਾਇਰੇ ਅਧੀਨ ਕਾਰਜਸ਼ੀਲ ਹੈ । ਹਸਪਤਾਲ ਮੁਢਲੇ ਤੌਰ ਤੇ ਇੱਕ ਸਮਾਜ ਸੇਵਾ ਗਤੀਵਿਧੀ ਹੈ । ਹਸਪਤਾਲ ਨੇ ਉਤੱਰੀ ਖੇਤਰ ਅਤੇ ਦੇਸ਼ ਦੇ ਹੋਰ ਦੂਰ ਦੁਰਾਡੇ ਤੋਂ ਆਉਣ ਵਾਲੇ ਸਪਾਈਨਲ ਸੱਟ ਦੇ ਮਰੀਜਾਂ ਅਤੇ ਉਨ੍ਹਾਂ ਦੇ ਪੁਨਰਵਾਸ ਹਿੱਤ, ਉਨ੍ਹਾ ਨੂੰ ਛੋਟ ਦਰਾਂ ਤੇ ਵਿਸ਼ੇਸ਼ ਇਲਾਜ ਮੁੱਹਈਆ ਕਰਵਾਈਆ ਹੈ ।

ਇਸ ਸਬੰਧ ਵਿਚ, ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਅਪਾਹਜ ਵਿਅਕਤੀਆਂ ਸੰਬੰਧਿਤ ਐਕਟ, 1995 ਅਤੇ ਐਨਪੀਆਰਪੀਡੀ ਅਧੀਨ ਅਪੰਗ ਵਿਅਕਤੀਆਂ ਦੇ ਪੁਨਰਵਾਸ ਹਿੱਤ ਨੈਸ਼ਨਲ ਪ੍ਰੋਗ੍ਰਾਮ ਅਧੀਨ, ਭਾਰਤ ਵਿਚ ਚਾਰ ਅਜਿਹੇ ਕੇਂਦਰ ਸਥਾਪਿਤ ਕਰਨ ਹਿੱਤ ਸ਼ੁਰੂਆਤੀ ਸਕੀਮ ਅਧੀਨ, ਸਬੰਧਤ ਰਾਜ ਨੂੰ (ਕ) 5 ਏਕੜ ਜਮੀਨ ਦੇਣੀ ਪੈਣੀ ਸੀ (ਖ) ਇਸਦੇ ਸੰਚਾਲਨ ਹਿੱਤ ਇੱਕ ਸੁਤੰਤਰ ਸੋਸਾਇਟੀ ਦਾ ਗਠਨ ਕਰਨਾ (ਗ) ਭਾਰਤ ਸਰਕਾਰ ਦੁਆਰਾ ਇੱਕ ਮੁਸ਼ਤ 3.50 ਕਰੋੜ ਰੁਪਏ ਦੀ ਮੰਜ਼ੂਰੀ (ਘ) ਭਵਿਖ ਵਿਚ ਇਸ ਦੀ ਕਾਰਜਸ਼ੀਲਤਾ ਦੀ ਜਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ । ਇਸ ਉਦੇਸ਼ ਦੀਆਂ ਸ਼ਰਤਾਂ ਅਧੀਨ , ਇਸ ਕੇਂਦਰ ਦੀ ਕਾਰਜਸ਼ੀਲਤਾ ਹਿੱਤ ਕੇਂਦਰ ਸਰਕਾਰ ਵਿਤੀ ਸਹਾਇਤਾ ਮੁੱਹਈਆ ਕਰਵਾਏਗੀ । ਫੰਡ ਰਾਜ ਸਰਕਾਰ ਵਲੋਂ ਆਉਣਗੇ । ਇਹ ਉਮੀਦ ਕੀਤੀ ਜਾਂਦੀ ਹੈ ਕਿ ਕਾਰਜ ਦੇ ਪੰਜ ਸਾਲ ਬਾਦ ਸਪਾਈਨਲ ਕੇਂਦਰ ਖੁਦ ਮੁਖਤਿਆਰ ਹੋ ਜਾਵੇਗਾ । ਭਾਰਤ ਸਰਕਾਰ ਨਾਲ ਸਮਝੋਤੇ ਅਨੁਸਾਰ, ਇਹ ਉਲੇਖ ਕੀਤਾ ਗਿਆ ਹੈ ਕਿ ਪੰਜ ਸਾਲ ਬਾਦ ਹੋਣ ਵਾਲੇ ਖਰਚੇ ਵਿਚ ਕਿਸੇ ਵੀ ਕਮੀ ਦੇ ਮਾਮਲੇ ਵਿਚ, ਪ੍ਰਸਤਾਵ ਵਿਚ ਉਲੇਖ ਕੀਤੇ ਅਨੁਸਾਰ, ਇਹ ਖਰਚ ਸਬੰਧਤ ਰਾਜ ਸਰਕਾਰ ਦੁਆਰਾ ਕੀਤਾ ਜਾਵੇਗਾ ।

ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਜ ਸਰਕਾਰ ਨੇ ਮੋਹਾਲੀ ਵਿਖੇ 27 ਅਪ੍ਰੈਲ, 2001 ਨੂੰ ਖੇਤਰੀ ਸਪਾਈਨਲ ਸੱਟ ਕੇਂਦਰ ਨਾਮਕ ਇਕ ਸੁਤੰਤਰ ਸੋਸਾਇਟੀ ਦਾ ਗਠਨ ਕੀਤਾ ਹੈ ਜੋ ਸੋਸਾਇਟੀ ਐਕਟ xx11860 ਅਧੀਨ ਰਜਿਸਟਰਡ ਹੈ । ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ, ਪੰਜਾਬ ਦੇ ਕੈਬੀਨਟ ਮੰਤਰੀ ਦੀ ਪ੍ਰਧਾਨਗੀ ਹੇਠ ਇੱਕ ਪ੍ਰਬੰਧਕੀ ਅਦਾਰੇ ਦਾ ਗਠਨ ਕੀਤਾ ਗਿਆ ਹੈ । ਕਿਸੇ ਵੀ ਮੈਂਬਰ ਨੂੰ ਕੋਈ ਵੀ ਭੱਤਾ ਨਹੀਂ ਦਿਤਾ ਜਾਂਦਾ । ਪੰਜਾਬ ਸਰਕਾਰ ਵਲੋਂ ਕਾਰਜਕਾਰੀ ਮੈਂਬਰ ਅਹੁਦੇ ਅਨੁਸਾਰ ਹੇਠ ਦਰਜ ਹਨ:

ਟੇਬਲ: ਕਾਰਜਕਾਰੀ ਸੰਸਥਾਵਾਂ ਦੀ ਸੂਚੀ

ਮੈਂਬਰ ਅਹੁਦਾ ਵਿਭਾਗ
ਮਾਨਯੋਗ ਮੰਤਰੀ ਚੈਅਰਮੈਨ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਪੰਜਾਬ, ਚੰਡੀਗੜ
ਮਾਨਯੋਗ ਮੰਤਰੀ ਅਹੁਦੇ ਕਾਰਨ ਮੈਂਬਰ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ
ਸਕਤੱਰ ਸਕਤੱਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਪੰਜਾਬ, ਚੰਡੀਗੜ
ਡਾਇਰੈਕਟਰ ਮੈਂਬਰ ਸਕਤੱਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਪੰਜਾਬ, ਚੰਡੀਗੜ
ਪ੍ਰੋਜੈਕਟ ਡਾਇਰੈਕਟਰ ਮੈਂਬਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਫਰੀਦਕੋਟ
ਡਾਇਰੈਕਟਰ ਮੈਂਬਰ ਪੀਜੀਐਮਆਈਆਰ ਸੈਕਟਰ 12, ਚੰਡੀਗੜ
ਡਾਇਰੈਕਟਰ / ਪ੍ਰਿੰਸੀਪਲ ਮੈਂਬਰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32, ਚੰਡੀਗੜ
ਡਾਇਰੈਕਟਰ ਮੈਂਬਰ ਸਿਹਤ ਸੇਵਾਵਾਂ, ਪੰਜਾਬ

ਇਹ XXI1860 ਸੁਸਾਇਟੀ ਐਕਟ ਅਧੀਨ ਰਜਿਸਟ੍ਰਡ ਹੈ ਅਤੇ ਸਾਲ ਦਰ ਸਾਲ ਅਧਾਰ ਤੇ ਆਪਣੇ ਪਲਾਨ ਬਜਟ ਵਿਚੋਂ ਇਹ ਪੰਜਾਬ ਸਰਕਾਰ ਤੋਂ ਫੰਡ ਪ੍ਰਾਪਤ ਕਰਦਾ ਹੈ । ਇਸਦਾ ਪ੍ਰਬੰਧਕੀ ਨਿਯੰਤਰਨ ਸਕਤੱਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਪੰਜਾਬ, ਚੰਡੀਗੜ ਅਧੀਨ ਹੈ । ਤਕਨੀਕੀ ਸਹਾਇਤਾ ਮੁੱਹਈਆ ਕਰਵਾਉਣ ਹਿੱਤ, ਇਸਦਾ ਪੀਜੀਐਮਆਈਆਰ ( ਭਾਰਤ ਸਰਕਾਰ ਅਤੇ ਚੰਡੀਗੜ ਪ੍ਰਸਾਸ਼ਨ ਅਧੀਨ ਸੁਤੰਤਰ ਸੰਗਠਨ) ਨਾਲ ਸਮਝੋਤਾ ਹੈ । ਇਸ ਦੀ ਕਾਰਜਸ਼ੀਲਤਾ ਨੁੰ ਹੋਰ ਮਜ਼ਬੂਤ ਕਰਨ ਹਿੱਤ, ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੀ ਮੰਜ਼ੂਰੀ ਤੋਂ ਬਾਦ ਆਰਥੋਪੈਡਿਕ ਮਾਹਰਾਂ ਦੀਆਂ ਦੋ ਅਸਾਮੀਆਂ ਅਤੇ ਮੈਡੀਕਲ ਅਫਸਰਾਂ ਦੀਆਂ ਦੋ ਅਸਾਮੀਆਂ ਦੀ ਐਨਆਰਐਚਐਮ ਸਕੀਮ ਅਧੀਨ ਮੰਜੂਰੀ ਦਿਤੀ ਹੈ ।

ਹੁਣ ਤੱਕ, ਆਰ ਐਸ ਆਈ ਸੀ ਕੋਲ ਅੰਸ਼ਕ ਤੌਰ ਤੇ ਤਿਆਰ ਜਮੀਨੀ ਮੰਜ਼ਿਲ ਅਤੇ ½ ਪਹਿਲੀ ਮੰਜ਼ਿਲ ਤੇ 20 ਕਾਰਜਸ਼ੀਲ ਬਿਸਤਰੇ ਹਨ, ਜਿਸਨੇ ਅਜੇ ਮੁੱਖ ਇਮਾਰਤ ਦੀ ਬਾਕੀ ਦੇ ½ ਪਹਿਲੀ ਮੰਜ਼ਿਲ ਦੀ ਬਾਕੀ ਉਸਾਰੀ ਅਤੇ ਸਮੁੱਚੀ ਸੂਜੀ ਮੰਜ਼ਿਲ ਦੀ ਉਸਾਰੀ ਪੂਰੀ ਕਰਨੀ ਹੈ । ਭਾਰਤ ਸਰਕਾਰ ਦੀ ਪ੍ਰੋਜੈਕਟ ਯੋਜਨਾ ਅਧੀਨ ਇਸ ਹੀ ਇਮਾਰਤ ਵਿਚ ਲਾਜ਼ਮੀ ਡਾਕਟਰੀ ਸਹੁਲਤਾਂ ਅਧੀਨ ਬਿਸਤਰ ਸਮਰੱਥਾ ਨੂੰ 30 ਬਿਸਤਰਿਆਂ ਤੱਕ ਵਧਾਉਣ ਦੀ ਲੋੜ ਹੈ । ਹਾਲਿਆ, ਆਰ ਐਸ ਆਈ ਸੀ ਨੇ 8 ਪ੍ਰਾਈਵੇਟ ਕਮਰੇ ( ਇਕੱਲੇ ਅਤੇ ਸਾਂਝੇ) ਉਸਾਰੇ ਹਨ ਜੋ ਖਰਚ ਨੂੰ ਪੁਰਾ ਕਰਨ ਲਈ ਕੁਝ ਫੰਡ ਸਿਰਜਿਤ ਕਰਨਗੇ ।

ਤਜਵੀਜ ਪਲਾਨ ਅਨੁਸਾਰ, ਮੁੱਖ ਇਮਾਰਤ ਦੀ ਅਜੇ 1/2 ਪਹਿਲੀ ਮੱਜ਼ਿਲ ਅਤੇ ਸਮੁੱਚੀ ਦੂਜੀ ਮੰਜ਼ਿਲ ਦੀ ਉਸਾਰੀ ਬਾਕੀ ਹੈ । ਸੜਕਾਂ, ਰੈਂਪ, ਇਲੈਕਟ੍ਰੀਕਲ ਸਬ-ਸਟੇਸ਼ਨ, ਬਿਜਲੀ ਤਾਰਾਂ ਦੀ ਸਥਾਪਨਾ, ਏਸੀ ਪਾਈਪਾਂ ਲਗਾਉਣ, ਯੂਪੀਐਸ, ਏਪਾਬੈਕਸ, ਜਨਰੇਟਰ ਸੈਟ 200 ਕਿਲੋਵਾਟ, 3 ਲਿਫਟਾਂ, ਏਅਰ ਕੰਡੀਸ਼ਨ ਪਲਾਂਟ, ਮੈਡੀਕਲ ਗੈਸਾਂ, ਨਰਸ ਕਾਲ ਸਿਸਟਮ, ਟਿਊਬਾਂ ਅਤੇ ਪੱਖੇ ਅਤੇ ਹੋਰ ਸਾਜੋ ਸਮਾਨ ਦਾ ਖਰਚ 1700.50 ਲੱਖ ਰੁਪਏ ਹੈ ।

ਹਰ ਇੱਕ ਬਾਰ ਆਉਣ ਤੇ ਓਪੀਡੀ ਦੀ ਫੀਸ 20/- ਰੁਪਏ ਹੋ ਸਕਦੀ ਹੈ । ਮੌਜੂਦਾ ਆਰ ਐਸ ਆਈ ਸੀ ਛੇ ਮਹੀਨੇ ਲਈ 50/- ਰੁਪਏ ਲੈ ਰਿਹਾ ਹੈ ।

ਖੇਤਰੀ ਸਪਾਈਨਲ ਸੱਟ ਕੇਂਦਰ ਸੈਕਟਰ 70 ਮੋਹਾਲੀ ਪ੍ਰੋਜੇਕਟ ਦੀਆਂ ਵਿਸ਼ੇਸ਼ਤਾਈਆਂ

  1. 24.04.2000 ਨੂੰ ਭਾਈਵਲੀ ਦੀਆਂ ਸ਼ਰਤਾਂ ਅਤੇ ਸਮਝੋਤੇ ਦਾ ਖਰੜਾ ਮਾਨਯੋਗ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਪੰਜਾਬ ਕੈਬੀਨਟ ਮੰਤਰੀ ਸ਼੍ਰੀ ਗੋਬਿੰਦ ਸਿੰਘ ਕਾਂਝਲਾ ਦੀ ਪ੍ਰਧਾਨਗੀ ਅਧੀਨ ਮੰਜ਼ੂਰ ਕੀਤਾ ਗਿਆ ।
  2. 30.05.2000 ਨੂੰ, ਪੂਡਾ ਨੇ ਪਹਿਲੇ ਪੜਾਅ ਵਜੋਂ 1,45,200/- ਰੁਪਏ ਪ੍ਰਤੀ ਸਾਲ ਤੇ 33 ਸਾਲ ਲਈ ਠੇਕੇ ਦੇ ਅਧਾਰ ਤੇ ਖੇਤਰੀ ਸਪਾਈਨਲ ਸੱਟ ਕੇਂਦਰ ਸਥਾਪਿਤ ਕਰਨ ਹਿੱਤ 5 ਏਕੜ ਜਮੀਨ ਪ੍ਰਦਾਨ ਕੀਤੀ ।
  3. ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਪੰਜਾਬ ਕੈਬੀਨਟ ਮੰਤਰੀ ਸ਼੍ਰੀ ਗੋਬਿੰਦ ਸਿੰਘ ਕਾਂਝਲਾ ਦੀ ਪ੍ਰਧਾਨਗੀ ਅਧੀਨ ਪਹਿਲੀ ਪ੍ਰਬੰਧਕੀ ਮੀਟਿੰਗ 02.11.2000 ਨੂੰ ਹੋਈ ।
  4. 15.11.2000 ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ ਨੂੰ ਕੁਝ ਫਰਨੀਚਰ ਅਤੇ ਫਿਜੀਓਥਰੇਪੀ ਸਾਜੋ ਸਮਾਨ ਭੇਜਿਆ ਗਿਆ ਜੋ ਇਟਲੀ ਸਰਕਾਰ ਦੁਆਰਾ ਦਿੱਤੇ ਫੰਡ ਦੁਆਰਾ ਖਰੀਦਿਆ ਗਿਆ ਸੀ ।
  5. ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ ਵਿਖੇ ਇਸ ਨੂੰ ਅਸਥਾਈ ਰੂਪ ਵਿਚ ਕਾਰਜਸ਼ੀਲ ਬਣਾਉਣ ਹਿੱਤ ਡਾ. ਰਾਜ ਬਹਾਦੁਰ, ਵਿਭਾਗੀ ਮੁੱਖੀ, ਆਰਥੋਪੈਡਿਕਸ ਦੀ ਸਹਿਮਤੀ ਲਈ ਗਈ । ਯੂਟੀ ਚੰਡੀਗੜ ਦੇ ਸਲਾਹਕਾਰ ਨੇ 01.12.2000 ਤੋਂ ਜੀਐਮਸੀਐਚ-32 ਵਿਖੇ ਇਸ ਕੇਂਦਰ ਦੀ ਅਸਥਾਈ ਕਾਰਜਸ਼ੀਲਤਾ ਦੀ ਮੰਜ਼ੂਰੀ ਰਸਮੀ ਤੌਰ ਤੇ ਦਿਤੀ ।
  6. ਕੇਂਦਰ ਨੂੰ ਜੀਐਮਸੀਐਚ ਵਿਖੇ ਯੂਟੀ ਪ੍ਰਸ਼ਾਸ਼ਨ ਦੀ ਰਸਮੀ ਮੰਜ਼ੂਰੀ ਤੋਂ ਬਾਦ ਇਸ ਕੇਂਦਰ ਨੂੰ “ਖੇਤਰੀ ਸਪਾਈਨਲ ਸੱਟ ਕੇਂਦਰ” ਐਸਏਐਸ ਨਗਰ, ਮੁਹਾਲੀ ਦਾ ਨਾਂ ਦੇਣ ਦਾ ਫੈਸਲਾ ਲਿਆ ਗਿਆ ।
  7. 2001 ਤੋਂ ਇਸ ਕੇਂਦਰ ਨੂੰ ਇੰਨ੍ਕਮ ਟੈਕਸ ਐਕਟ 1961 ਦੀ ਧਾਰਾ 80ਜੀ(V) ਅਧੀਨ ਇੰਨ੍ਕਮ ਟੈਕਸ ਤੋਂ ਛੋਟ ਪ੍ਰਾਪਤ ਹੈ ਅਤੇ ਸੋਸਾਇਅਟੀ ਐਕਟ ਅਧੀਨ ਕੇਂਦਰੀ ਰਜਿਸਟ੍ਰਡ ਹੈ ।
  8. ਇਹ ਕੇਂਦਰ 27 ਮਾਰਚ, 2006 ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ ਦੀ ਇਮਾਰਤ ਤੋਂ ਮੌਜੂਦਾ ਇਮਾਰਤ ਵਿਚ ਤਬਦੀਲ ਕਰ ਦਿਤਾ ਗਿਆ ਸੀ ।
  9. ਫਿਜਿਓਥਰੇਪੀ ਬਾਹਰੀ ਮਰੀਜ ਸੇਵਾਵਾਂ 1 ਅਪ੍ਰੈਲ, 2006 ਨੂੰ ਸ਼ੁਰੂ ਕੀਤੀਆਂ ਗਈਆਂ ।
  10. ਰੈਂਪ, ਲਿਫਟ ਅਤੇ ਆਧੁਨਿਕ ਆਪਰੇਸ਼ਨ ਥਿਏਟਰ ਦੀ ਉਸਾਰੀ 2006 ਤੋਂ ਬਾਦ ਸ਼ੁਰੂ ਕੀਤੀ ਗਈ ਜੋ 2008 ਵਿਚ ਪੂਰੀ ਹੋਈ ।
  11. ਅਪੰਗ ਵਿਅਕਤੀ ( ਬਰਾਬਰ ਮੌਕੇ, ਅਧਿਕਾਰਾਂ ਦੀ ਸੁਰੱਖਿਆ ਅਤੇ ਸਮੁੱਚੀ ਭਾਗੀਦਾਰੀ) ਐਕਟ, 1995 ਦੀ ਧਾਰਾ 46 ਦੀਆਂ ਲੋੜਾਂ ਅਨੁਸਾਰ ਬਣਾਏ ਇਮਾਰਤ ਦੇ ਡਿਜਾਇਨ ਨੂੰ 25 ਅਗਸਤ 2008 ਨੂੰ ਪ੍ਰਮਾਣਿਤ ਕੀਤਾ ਗਿਆ ।
  12. 2008 ਤੋਂ 2010 ਤੱਕ ਸਾਜੋ ਸਮਾਨ ਅਤੇ ਔਜਾਰਾਂ ਦੀ ਖਰੀਦ ।
  13. ਜੀਐਮਏਡੀਏ ਨੇ ਕਬਜ਼ਾ ਸਰਟੀਫਿਕੇਟ 25 ਮਾਰਚ, 2010 ਨੁੰ ਮੰਜ਼ੂਰ ਕੀਤਾ ।
  14. 1 ਫਰਵਰੀ 2011 ਨੂੰ ਆਊਟਡੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ।
  15. 27 ਜੁਲਾਈ 2011 ਨੁੰ ਕਾਰਜਕਾਰੀ ਕੰਮ ਸ਼ੁਰੂ ਕੀਤਾ ਗਿਆ ।