ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਸਕੀਮ (ਆਈਸੀਡੀਐਸ)

ਬਾਲਕਾਂ ਦੇ ਵਿਕਾਸ ਹਿੱਤ ਏਕੀਕ੍ਰਿਤ ਸੇਵਾਵਾਂ ਮੁੱਹਈਆ ਕਰਵਾਉਣ ਲਈ 1975-76 ਵਿਚ ਸੰਪੂਰਣ ਪੰਹੁਚ ਨਾਲ ਪ੍ਰੋਯੋਗਿਕ ਤੌਰ ਤੇ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਦੀ ਇਕ ਸਕੀਮ ਸ਼ੁਰੂ ਕੀਤੀ ਗਈ ਸੀ । ਇਸ ਸਕੀਮ ਅਧੀਨ, ਰਾਜ ਦੇ 155 ਆਈਸੀਐਸਡੀ ਬਲਾਕਾਂ (146 ਪੇਂਡੂ ਅਤੇ 9 ਸ਼ਹਿਰੀ) ਵਿਚ 26656 ਆਂਗਨਬਾੜੀ ਕੇਂਦਰ ਚਲਾਏ ਜਾ ਰਹੇ ਹਨ ।

ਇਸ ਸਕੀਮ ਅਧੀਨ ਆਂਗਨਬਾੜੀ ਕਾਰਜ ਕਰਤਾਵਾਂ ਅਤੇ ਆਂਗਨਬਾੜੀ ਸਹਾਇਕਾਂ ਨੂੰ ਕ੍ਰਮਵਾਰ 5500/- ਰੁਪਏ ਅਤੇ 2750/- ਰੁਪਏ ਦਾ ਮਾਣ-ਭੇਟਾਂ ਦਿਤੀਆਂ ਜਾ ਰਹੀਆਂ ਹਨ । ਇਸ ਸਕੀਮ ਅਧੀਨ 6 ਮਹੀਨੇ ਤੋਂ 6 ਸਾਲ ਦੀ ਉਮਰ ਦੇ ਬਾਲਕਾਂ, ਗਰਭਵਤੀ ਇਸਤ੍ਰੀਆਂ ਅਤੇ ਦੁੱਧ ਪਿਆਉਣ ਵਾਲੀਆਂ ਮਾਤਾਵਾਂ ਨੂੰ ਅਨੁਪੂਰਕ ਪੋਸ਼ਣ, ਟੀਕਾਕਰਨ,ਸਿਹਤ ਜਾਂਚ, ਰੈਫਰਲ ਸੇਵਾਵਾਂ, ਪੋਸ਼ਣ ਅਤੇ ਸਿਹਤ ਸਿੱਖਿਆ ਅਤੇ ਪ੍ਰੀ-ਸਕੂਲ ਵਰਗੀਆਂ ਛੇ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ ।

ਵਿਤੀ ਸਾਲ 2016-17 ਹਿੱਤ, 32997.00 ਲੱਖ ਰੁਪਏ ਦੇ ਬਜਟ ਦਾ ਉਪਬੰਧ ਕੀਤਾ ਗਿਆ ਹੈ, ਜਿਸ ਵਿਚੋਂ 24523 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ ।

ਆਈਸੀਐਸਡੀ ਅਧੀਨ ਅਨੁਪੂਰਕ ਪੋਸ਼ਣ ਪ੍ਰੋਗ੍ਰਾਮ (ਐਸਐਨਪੀ)

ਆਈਸੀਐਸਡੀ ਅਧੀਨ ਅਨੁਪੂਰਕ ਪੋਸ਼ਣ ਪ੍ਰੋਗ੍ਰਾਮ (ਐਸਐਨਪੀ) ਇਕ ਵੱਡਾ ਅੰਗ ਹੈ, ਇਸ ਹਿੱਤ ਰਾਜ ਸਰਕਾਰ ਸਲਾਨਾ ਰਾਜ ਪਲਾਨ ਅਧੀਨ ਫੰਡਾਂ ਵਿਚੋਂ ਉਪਬੰਧ ਕਰਦੀ ਹੈ | ਅਨੁਪੂਰਕ ਪ੍ਰੋਗ੍ਰਾਮ ਅਧੀਨ ਖਰਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ 50:50 ਦੇ ਕ੍ਰਮਵਾਰ ਅਨੁਪਾਤ ਵਿਚ ਝੱਲਿਆ ਜਾਂਦਾ ਹੈ | ਲਾਭਪਾਤਰਾਂ ਨੂੰ ਅਨੁਪੂਰਕ ਪੋਸ਼ਣ ਹੇਠ ਦਰਜ ਦਰ ਤੇ ਮੁੱਹਈਆ ਕਰਵਾਈਆ ਜਾਂਦਾ ਹੈ:

ਟੇਬਲ: ਆਈਸੀਐਸਡੀ ਅਧੀਨ ਅਨੁਪੂਰਕ ਪੋਸ਼ਣ ਪ੍ਰੋਗ੍ਰਾਮ (ਐਸਐਨਪੀ) ਫੰਡ

ਲੜੀ. ਨੰ. ਲਾਭਪਾਤਰ ਦੀ ਕਿਸਮ ਦਰ ( ਪ੍ਰਤੀ ਦਿਨ ਪ੍ਰਤੀ ਲਾਭਪਾਤਰ )
1 6 ਮਹੀਨੇ ਤੋਂ 3 ਸਾਲ ਦੇ ਬੱਚੇ 6.00 ਰੁਪਏ
2 3 ਸਾਲ ਤੋਂ 6 ਸਾਲ ਦੇ ਬੱਚੇ  6.00 ਰੁਪਏ
3 ਗਰਭਵਤੀ ਇਸਤ੍ਰੀਆਂ ਅਤੇ ਦੁੱਧ ਪਿਆਉਣ ਵਾਲੀਆਂ ਮਾਤਾਵਾਂ 7.00 ਰੁਪਏ
4 ਕਿਸ਼ੋਰ ਲੜਕੀਆਂ 5.00 ਰੁਪਏ
5 0-6 ਸਾਲ ਦੇ ਵਰਗ ਵਿਚ ਗੰਭੀਰ ਰੂਪ ਨਾਲ ਕੁਪੋਸ਼ਿਤ ਬੱਚੇ  9.00 ਰੁਪਏ

 

ਸਕੀਮ ਅਧੀਨ ਲਾਭਪਾਤਰਾਂ ਨੂੰ ਮਿੱਠਾ ਦਲੀਆ, ਖੀਰ, ਪੰਜੀਰੀ ਮੁੱਹਈਆ ਕਰਵਾਈ ਜਾ ਰਹੀ ਹੈ । ਇਸ ਤੋਂ ਇਲਾਵਾ, 3-6 ਸਾਲ ਵਰਗ ਉਮਰ ਦੇ ਬਾਲਕਾਂ ਨੂੰ ਸਵੇਰ ਦੇ ਨਾਸ਼ਤੇ ਵਿਚ ਹਲਵਾ ਅਤੇ ਪੰਜੀਰੀ ਮੁੱਹਈਆ ਕਰਵਾਈ ਜਾ ਰਹੀ ਹੈ । ਇਹ ਵਸਤਾਂ ਸਰਕਾਰ ਤੋਂ ਮੰਜੂਰਸ਼ੁਦਾ ਸਰੋਤਾਂ / ਏਜੰਸੀਆਂ ਤੋਂ ਖਰੀਦੀਆਂ ਜਾਂਦੀਆਂ ਹਨ ਜਿਨ੍ਹਾ ਵਿਚ ਐਫਸੀਆਈ, ਮਿਲਕਫੈਡ, ਮਾਰਕਫੈਡ ਅਤੇ ਸ਼ੂਗਰਫੈਡ ਸ਼ਾਮਲ ਹਨ ।

ਵਿਤੀ ਸਾਲ 2016-17 ਹਿੱਤ, 16000.00 ਲੱਖ ਰੁਪਏ ਦਾ ਬਜਟ ਦਾ ਉਪਬੰਧ ਕੀਤਾ ਗਿਆ ਹੈ, ਜਿਸ ਵਿਚੋਂ 1114413 ਲਾਭਪਾਤਰਾਂ ਨੂੰ ਲਾਭ ਮੁੱਹਈਆ ਕਰਵਾ ਕੇ 11755.00 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ ।

ਆਈਸੀਐਸਡੀ ਸਿੱਖਲਾਈ ਪ੍ਰੋਗ੍ਰਾਮ (60:40)

ਆਈਸੀਐਸਡੀ ਕਾਰਜਕਰਤਾ ਸਿੱਖਲਾਈ ਪ੍ਰੋਗ੍ਰਾਮ ਪ੍ਰਾਜੇਕਟ 1998-99 ਵਿਚ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਸੀ | ਇਸ ਪ੍ਰੋਗ੍ਰਾਮ ਦਾ ਮੁੱਖ ਉਦੇਸ਼ ਆਈਸੀਐਸਡੀ ਕਾਰਜ ਕਰਤਾਵਾਂ ਦੇ ਕਾਰਜ ਦੀ ਗੁਣਵੱਤਾ ਵਿਚ ਸੁਧਾਰ ਲਿਆਉਂਣਾ ਹੈ | ਇਸ ਪ੍ਰੋਗ੍ਰਾਮ ਅਧੀਨ ਆਈਸੀਐਸਡੀ ਕਾਰਜਕਰਤਾ ਸਿੱਖਲਾਈ ਦੇ ਨਾਲ ਨਾਲ ਪੀਆਈਆਰ ਦੇ ਮੈਂਬਰਾਂ ਨੂੰ ਸਿੱਖਲਾਈ ਵਰਗੇ ਹੋਰ ਸਿੱਖਲਾਈ ਪ੍ਰੋਗ੍ਰਾਮ ਵੀ ਚਲਾਏ ਜਾਂਦੇ ਹਨ ਤਾਂ ਜੋ ਕਿ ਇਹ ਕਾਰਜਕਰਤਾ ਇਸ ਪ੍ਰੋਗ੍ਰਾ੍ਮ ਨੂੰ ਸਫਲ ਬਣਾਉਂਣ ਹਿੱਤ ਆਪਣੀਆਂ ਡਿਉਟੀਆਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਂਣ ਦੇ ਸਮਰਥ ਹੋ ਸਕਣ ਅਤੇ ਇਸ ਸਕੀਮ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸਰਕਾਰੀ ਏਜੰਸੀਆਂ ਨਾਲ ਤਾਲਮੇਲ ਕਰ ਸਕਣ | ਏ ਡਬਲਿਊ ਡਬਲਿਊਡਵਲਿਉ ਅਤੇ ਏ ਡਬਲਿਊਐਚ ਹੇਠ ਦਰਜ ਏ ਡਬਲਿਊਸੀ ਵਿਚ ਸਿੱਖਲਾਈ ਮੁੱਹਈਆ ਕਰਦੇ ਹਨ:-

  1. ਮਿਡਲ ਪੱਧਰੀ ਸਿੱਖਲਾਈ ਕੇਂਦਰ, ਹੂਸ਼ਿਆਰਪੂਰ ।
  2. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ, ਬਾਲ ਭਵਨ, ਫੇਜ਼-4, ਮੋਹਾਲੀ ।
  3. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ,, ਖਰੜ, ਜਿਲਾ ਮੋਹਾਲੀ ।
  4. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ, ਫਰੀਦਕੋਟ, ਜਿਲਾ ਫਰੀਦਕੋਟ ।
  5. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ, ਲੁਧਿਆਣਾ ।
  6. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ, ਹੂਸ਼ਿਆਰਪੂਰ -2 ।
  7. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ, ਪਟਿਆਲਾ ।
  8. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ, ਗੂੰਗੇ ਅਤੇ ਬੋਲਿਆਂ ਦਾ ਸਕੂਲ, ਰੈਡ ਕਰਾਸ ਬਿਲਡਿੰਗ, ਜਲੰਧਰ ।
  9. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ, ਗਾਂਧੀ ਵਨੀਤਾ ਆਸ਼ਰਮ, ਜਲੰਧਰ ।
  10. ਆਂਗਨਬਾੜੀ ਕਾਰਜਕਰਤਾ ਸਿੱਖਲਾਈ ਕੇਂਦਰ, ਬਠਿੰਡਾ ।

ਵਿਤੀ ਸਾਲ 2016-17 ਲਈ, 870.00 ਲੱਖ ਰੁਪਏ ਦਾ ਬਜਟ ਦਾ ਉਪਬੰਧ ਕੀਤਾ ਗਿਆ ਅਤੇ ਜਿਸ ਵਿਚੋਂ 178.56 ਲੱਖ ਰੁਪਏ ਖਰਚੇ ਜਾ ਚੁੱਕੇ ਹਨ ਅਤੇ 12143 ਲਾਭਪਾਤਰ ਕਵਰ ਕੀਤੇ ਗਏ । ਖਰਚਾ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਕ੍ਰਮਵਾਰ 60:40 ਦੇ ਅਨੁਪਾਤ ਵਿਚ ਝੱਲਿਆ ਜਾਂਦਾ ਹੈ ।

ਆਂਗਨਬਾੜੀ ਕਾਰਜਕਰਤਾ ( ਕਾਰਿਆ ਕਰਤੀ) ਬੀਮਾ ਯੋਜਨਾ

ਇਸ ਸਕੀਮ ਅਧੀਨ ਆਂਗਨਬਾੜੀ ਕਾਰਜਕਰਤਾ ਅਤੇ ਸਹਾਇਕ ਕਵਰ ਕੀਤੇ ਜਾਂਦੇ ਹਨ । ਸਲਾਨਾ ਕਿਸ਼ਤ 200/- ਰੁਪਏ ਦੀ ਹੈ ਜਿਸ ਵਿਚੋਂ 100/- ਰੁਪਏ ਭਾਰਤ ਸਰਕਾਰ ਦੁਆਰਾ ਮੁੱਹਈਆ ਕਰਵਾਏ ਜਾਂਦੇ ਹਨ ਅਤੇ 100/- ਰੁਪਏ ਸ਼ੋਸ਼ਲ ਸਕਿਉਰਟੀ ਫੰਡ ਵਿਚੋਂ ਲਏ ਜਾਂਦੇ ਹਨ । 1.4.13 ਤੋਂ 31.3.17 ਤੱਕ ਆਂਗਨਬਾੜੀ ਕਾਰਜ ਕਰਤਾਂਵਾ / ਸਹਾਇਕਾਂ ਦੁਆਰਾ ਕੋਈ ਵੀ ਯੋਗਦਾਨ ਨਹੀਂ ਪਾਇਆ ਜਾਵੇਗਾ । ਇਸ ਸਕੀਮ ਅਧੀਨ, ਬੀਮਾ ਧਾਰਕ ਮੈਂਬਰ ਦੀ ਕੁਦਰਤੀ ਮੌਤ ਦੇ ਮਾਮਲੇ ਵਿਚ , 30,000/- ਰੁਪਏ , ਦੁਰਘਟਨਾ ਕਾਰਨ ਮੌਤ ਵਿਚ 75,000/- ਰੁਪਏ ਅਤੇ ਅੰਸ਼ਕ ਅਪੰਗਤਾ ਦੇ ਮਾਮਲੇ ਵਿਚ 37,500/- ਰੁਪਏ ਅਤੇ ਦੁਰਘਟਨਾ ਕਾਰਨ ਸੰਪੂਰਨ ਅਪੰਗਤਾ ਦੇ ਮਾਮਲੇ ਵਿਚ 75,000 ਰੁਪਏ ਦੀ ਰਾਸ਼ੀ ਮੁੱਹਈਆ ਕਰਵਾਈ ਜਾਵੇਗੀ । ਕੈਂਸਰ (ਇਸਤ੍ਰੀ) ਦੇ ਮਾਮਲੇ ਵਿਚ 20,000/- ਰੁਪਏ ਦੀ ਵਾਧੂ ਰਾਸ਼ੀ ਲਾਭ ਦਿਤਾ ਜਾਵੇਗਾ । ਇਹਨਾਂ ਬੀਮਾ ਧਾਰਕ ਮੈਬਰਾਂ ਨਾਲ ਸਬੰਧ ਰਖਣ ਵਾਲੇ 9ਵੀ, 10ਵੀ, 11ਵੀ, 12ਵੀ ਵਿਚ ਪੜਣ ਵਾਲੇ ਬੱਚਿਆਂ ਨੁੰ ਸਲਾਨਾ 1200/- ਰੁਪਏ ਦਾ ਵਜੀਫਾ ਮੁੱਹਈਆ ਕਰਵਾਇਆ ਜਾ ਰਿਹਾ ਹੈ । ਇਸ ਸਕੀਮ ਅਧੀਨ, 47400 ਏਡਵਲਿਉਡਵਲਿਉ ਅਤੇ ਏਡਵਲਿਉਐਚ ਕਵਰ ਕੀਤੇ ਗਏ ਹਨ । 52 ਮੌਤ ਕਲੇਮ, 2 ਦੁਰਘਟਨਾ ਕਲੇਮ, 1 ਗੰਭੀਰ ਬਿਮਾਰੀ ਅਤੇ 2685 ਬੱਚਿਆਂ ਨੂੰ ਵਜੀਫਾ ਉਪਲਬੱਧ ਕਰਵਾਇਆ ਗਿਆ ਹੈ । ਇਹ 100% ਕੇਂਦਰ ਦੁਆਰਾ ਸਪਾਂਸਰਡ ਸਕੀਮ ਹੈ ।

ਰਾਜ ਵਿਚ ਆਂਗਨਬਾੜੀ ਕੇਂਦਰਾਂ ਹਿੱਤ ਢਾਂਚਾ

ਆਈਸੀਐਸਡੀ ਅਧੀਨ ਕੇਂਦਰ 6 ਮਹੀਨੇ ਤੋਂ 6 ਸਾਲ ਵਰਗ ਉਮਰ ਦੇ ਬਾਲਕਾਂ ਅਤੇ 15 ਤੋਂ 45 ਸਾਲ ਦੀ ਜਨਣ ਉਮਰ ਦੀਆਂ ਇਸਤ੍ਰੀਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ । ਆਂਗਨਬਾੜੀ ਕੇਂਦਰਾਂ ਵਿਚ ਬਾਲ ਹਿਤਕਾਰੀ ਸਹੁਲਤਾਂ ਮੁੱਹਈਆ ਕਰਵਾਉਣ ਹਿੱਤ, ਆਪਣੀ ਇਮਾਰਤ ਹੋਣਾ ਲਾਜ਼ਮੀ ਹੈ ਕਿਉਂ ਜੋ ਧਰਮਸ਼ਾਲਾ, ਗੁਰੁਦਵਾਰਿਆਂ ਆਦਿ ਵਰਗੀਆਂ ਇਮਾਰਤਾਂ ਜਿਥੇ ਮੌਜੂਦਾ ਇਹ ਆਂਗਨਬਾੜੀ ਕੇਂਦਰ ਕੰਮ ਕਰ ਰਹੇ ਹਨ, ਵਿਚ ਸਹੁਲਤਾਂ ਪ੍ਰਦਾਨ ਨਹੀਂ ਕਰਵਾਈਆਂ ਜਾ ਸਕਦੀਆਂ । ਪੰਜਾਬ ਮਨੁਖੀ ਅਧਿਕਾਰ ਕਮੀਸ਼ਨ ਨੇ ਵਿਭਾਗ ਨੂੰ ਨਿਰਦੇਸ਼ ਦਿਤਾ ਹੈ ਕਿ ਆਂਗਨਬਾੜੀ ਕੇਂਦਰਾਂ ਦੀਆਂ ਇਮਾਰਤਾ ਖੁੱਲੀਆਂ, ਉਚਿਤ ਰੋਸ਼ਨੀਦਾਰ, ਹਵਾਦਾਰ ਅਤੇ ਬਾਲ ਹਿਤਕਾਰੀ ਹੋਣੀਆਂ ਚਾਹੀਦੀਆਂ ਹਨ । ਇਹ ਆਂਗਨਬਾੜੀ ਕੇਂਦਰ ਇਮਾਰਤਾਂ ਵਿਚ ਹੋਣਗੇ ਜਿਹਨਾਂ ਲਈ ਭੂਮੀ ਪੰਚਾਇਤ ਜਾਂ ਸਮੁਦਾਇ ਮੁਫਤ ਮੁੱਹਈਆ ਕਰਵਾਏਗਾ । ਇਮਾਰਤਾਂ ਦੀ ਉਸਾਰੀ ਪੜਾਅਵਾਰ ਕੀਤੀ ਜਾਵੇਗੀ । ਕੇਂਦਰ ਅਤੇ ਰਾਜ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਖਰਚ ਦਾ ਅਨੁਪਾਤ ਕ੍ਰਮਵਾਰ 60:40 ਹੈ ।

ਆਂਗਨਬਾੜੀ ਕੇਂਦਰਾਂ ਵਿਚ ਮੁਢਲੀਆਂ ਸਹੁਲਤਾਂ ਦਾ ਦਾ ਉਪਬੰਧ

ਆਂਗਾਨਵਾੜੀਆਂ ਵਿਚ ਬੱਚਿਆਂ ਨੁੰ ਬਾਲ ਹਿਤਕਾਰੀ ਸਹੁਲਤਾਂ ਮੁੱਹਈਆ ਕਰਵਾਉਣ ਹਿੱਤ, ਮੁਢਲੀਆਂ ਸਹੁਲਤਾਂ ਜਿਵੇਂ ਕੁਰਸੀਆਂ ਅਤੇ ਮੇਜ਼, ਡੱਬੇ ਆਦਿ ਮੁੱਹਈਆ ਕਰਵਾਉਂਣੇ ਲਾਜ਼ਮੀ ਹਨ । ਸੰਸ਼ੋਧਿਤ ਬਜਟ ਅਨੁਸਾਰ ਵਿਤੀ ਸਾਲ 2016-17 ਲਈ, ਕੋਈ ਵੀ ਬਜਟ ਦਾ ਉਪਬੰਧ ਨਹੀਂ ਕੀਤਾ ਗਿਆ ਹੈ ।ਆਂਗਾਨਵਾੜੀਆਂ ਵਿਚ ਬੱਚਿਆਂ ਨੁੰ ਬਾਲ ਹਿਤਕਾਰੀ ਸਹੁਲਤਾਂ ਮੁੱਹਈਆ ਕਰਵਾਉਣ ਹਿੱਤ, ਮੁਢਲੀਆਂ ਸਹੁਲਤਾਂ ਜਿਵੇਂ ਕੁਰਸੀਆਂ ਅਤੇ ਮੇਜ਼, ਡੱਬੇ ਆਦਿ ਮੁੱਹਈਆ ਕਰਵਾਉਂਣੇ ਲਾਜ਼ਮੀ ਹਨ । ਸੰਸ਼ੋਧਿਤ ਬਜਟ ਅਨੁਸਾਰ ਵਿਤੀ ਸਾਲ 2016-17 ਲਈ, ਕੋਈ ਵੀ ਬਜਟ ਦਾ ਉਪਬੰਧ ਨਹੀਂ ਕੀਤਾ ਗਿਆ ਹੈ ।

 

ਸੂਚਨਾ: ਸਕੀਮ ਦੇ ਲਾਭਾਂ, ਵੈਧਤਾ ਅਤੇ ਅਰਜ਼ੀ ਪ੍ਰਕਿਰਿਆ ਲਈ, ਕਿਰਪਾ ਕਰਕੇ ਆਪਣੇ ਨੇੜਲੇ ਡੀ ਪੀ ਓ ਨਾਲ ਸੰਪਰਕ ਕਰੋ ।