ਪੰਜਾਬ ਦੇ ਵਸਨੀਕ ਜਿਵੇਂ ਹੀ 60 ਸਾਲ ਦੀ ਉਮਰ ਤੱਕ ਪਹੁੰਚਦੇ ਹਨ ਉਹ ਸੀਨੀਅਰ ਸਿਟੀਜਨ ਕਾਰਡ ਦੇ ਯੋਗ ਪਾਤਰ ਬਣ ਜਾਂਦੇ ਹਨ। ਲੋੜੀਂਦੇ ਦਸਤਾਵੇਜੀ ਸਬੂਤਾਂ ਦੇ ਨਾਲ ਸੇਵਾ ਕੇਂਦਰਾਂ ਵਿਖੇ ਇਸ ਲਈ ਬਿਨੈ ਪੱਤਰ ਦਿੱਤਾ ਜਾ ਸਕਦਾ ਹੈ। ਇਹ ਬਿਨੈ ਪੱਤਰ ਐਮ.ਸੀ./ ਸਰਪੰਚ/ ਨੰਬਰਦਾਰ ਤੋਂ ਸਮਰਥਨ ਪ੍ਰਾਪਤ ਹੋਣਾ ਚਾਹੀਦਾ ਹੈ।

ਬਿਰਧ ਵਿਅਕਤੀਆਂ ਲਈ ਏਕੀਕ੍ਰਿਤ ਪ੍ਰੋਗਰਾਮ (ਸੋਧਿਤ ਸਕੀਮ ਮਿਤੀ 01-04-2015 ਤੋਂ ਲਾਗੂ)

ਭਾਰਤ ਵਿਚ ਬਿਰਧ ਵਿਅਕਤੀਆਂ ਦੀ ਅਬਾਦੀ ਵਿਚ ਨਿਰੰਤਰ ਵਾਧਾ ਹੁੰਦਾ ਰਿਹਾ ਹੈ। ਸਾਲ 1951 ਵਿਚ ਬਿਰਧ ਵਿਅਕਤੀਆਂ ਦੀ ਗਿਣਤੀ 1.8 ਕਰੋੜ ਤੋਂ ਵੱਧ ਕੇ ਸਾਲ 2001 ਵਿਚ 7.6 ਕਰੋੜ ਹੋ ਗਈ ਅਤੇ ਸਾਲ 2011 ਵਿਚ ਇਹ ਗਿਣਤੀ 10.38 ਕਰੋੜ ਤੇ ਪਹੁੰਚ ਗਈ। ਇਹ ਵਾਧਾ ਸੰਕੇਤ ਕਰਦਾ ਹੈ ਕਿ ਭਾਰਤ ਵਿਚ 60+ ਦੀ ਗਿਣਤੀ 2016 ਵਿਚ ਵੱਧ ਕੇ 11.61 ਕਰੋੜ 2012 ਵਿਚ 14.32 ਕਰੋੜ ਅਤੇ 2016 ਵਿਚ 17.32 ਕਰੋੜ ਹੋ ਜਾਵੇਗੀ।

ਇਸ ਸਕੀਮ ਦਾ ਮੁੱਖ ਮੰਤਵ ਬਿਰਧ ਵਿਅਕਤੀਆਂ ਨੂੰ ਰਿਹਾਇਸ਼, ਰੋਟੀ ਡਾਕਟਰੀ ਸਹੂਲਤਾਂ ਅਤੇ ਮਨੰਰੋਜਨ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਅਤੇ ਵਿਆਪਕ ਰੂਪ ਨਾਲ ਸਰਕਾਰੀ/ ਗੈਰ-ਸਰਕਾਰੀ ਸੰਸਥਾਵਾਂ/ ਪੰਚਾਇਤੀ ਰਾਜ ਸੰਸਥਾਵਾਂ/ ਲੋਕਲ ਬਾਡੀਜ਼ ਅਤੇ ਸਮੁਦਾਏ ਦੀ ਸਮਰੱਥਾ ਉਸਾਰੀ ਲਈ ਸਹਾਇਤਾ ਰਾਹੀਂ ਉਤਪਾਦਨਸ਼ੀਲ ਅਤੇ ਕ੍ਰਿਆਸ਼ੀਲ ਬੁਢਾਪੇ ਨੂੰ ਪ੍ਰੋਤਸਾਹਨ ਦੇਣਾ ਹੈ। ਇਸ ਸਕੀਮ ਦੇ ਅਧੀਨ ਹੇਠ ਲਿਖੇ ਮੰਤਵਾਂ ਲਈ ਪੰਚਾਇਤੀ ਰਾਜ ਸੰਸਥਾਨਾਂ/ ਲੋਕਲ ਬਾਡੀਜ਼ ਅਤੇ ਯੋਗ ਗੈਰ ਸਰਕਾਰੀ ਵਲੰਟਰੀ ਸੰਸਥਾਵਾਂ ਨੂੰ ਸਹਾਇਤਾ ਦਿੱਤੀ ਜਾਵੇਗੀ :-

  1. ਬਿਰਧ ਵਿਅਕਤੀਆਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਵਿਸ਼ੇਸ਼ ਕਰਕੇ ਬੇਸਹਾਰਾ ਬਿਰਧਾਂ ਲਈ ਭੋਜਨ, ਰਿਹਾਇਸ਼ ਅਤੇ ਸਿਹਤ ਪ੍ਰੋਗਰਾਮ;
  2. ਅੰਤਰ-ਪੀੜ੍ਹੀ ਰਿਸ਼ਤਿਆਂ ਵਿਸ਼ੇਸ਼ ਕਰਕੇ ਬੱਚਿਆਂ/ ਜਵਾਨਾਂ ਅਤੇ ਬਿਰਧ ਵਿਅਕਤੀਆਂ ਵਿਚਕਾਰ ਸਬੰਧਾਂ ਦੀ ਉਸਾਰੀ ਅਤੇ ਮਜ਼ਬੂਤੀ ਲਈ ਪ੍ਰੋਗਰਾਮ;
  3. ਕ੍ਰਿਆਸ਼ੀਲ ਅਤੇ ਉਤਪਾਦਨਸ਼ੀਲ ਬੁਢਾਪੇ ਦੇ ਪ੍ਰੋਤਸਾਹਨ ਹਿਤ ਪ੍ਰੋਗਰਾਮ;
  4. ਬਿਰਧ ਵਿਅਕਤੀਆਂ ਨੂੰ ਸੰਸਥਾਗਤ ਦੇ ਨਾਲ-ਨਾਲ ਗੈਰ-ਸੰਸਥਾਗਤ ਧਿਆਨ/ ਸੇਵਾਵਾਂ ਪ੍ਰਦਾਨ ਕਰਨ ਹਿਤ ਪ੍ਰੋਗਰਾਮ;
  5. ਬੁਢਾਪੇ ਦੇ ਖੇਤਰ ਵਿਚ ਖੋਜ, ਪੱਖ ਸਮਰਥਨ ਅਤੇ ਜਾਗਰੁਕਤਾ ਉਸਾਰੀ ਪ੍ਰੋਗਰਾਮ; ਅਤੇ
  6. ਬਿਰਧ ਵਿਅਕਤੀਆਂ ਦੇ ਉਤਮ ਹਿਤ ਵਿਚ ਕੋਈ ਵੀ ਹੋਰ ਪ੍ਰੋਗਰਾਮ।

ਸਕੀਮ ਅਧੀਨ ਸਹਾਇਤਾ ਪ੍ਰਾਪਤ ਕਰਨ ਯੋਗ ਪ੍ਰੋਗਰਾਮ

  1. ਘੱਟੋ ਘੱਟ 25 ਬੇਸਹਾਰਾ ਬਿਰਧ ਵਿਅਕਤੀਆਂ ਲਈ ਭੋਜਨ, ਧਿਆਨ ਅਤੇ ਰਿਹਾਇਸ਼ ਪ੍ਰਦਾਨ ਕਰਨ ਹਿਤ ਬਿਰਧ ਆਸ਼ਰਮਾਂ ਦੀ ਸਾਂਭ-ਸੰਭਾਲ।
  2. ਬਿਰਧ ਆਸ਼ਰਮਾਂ ਵਿਚ ਰਹਿਣ ਵਾਲੇ ਪਰ ਗੰਭੀਰ ਰੋਗ ਕਾਰਨ ਨਿਰੰਤਰ ਡਾਕਟਰੀ ਧਿਆਨ ਦੀ ਲੋੜ ਵਾਲੇ ਘੱਟੋ ਘੱਟ 25 ਬਿਰਧ ਵਿਅਕਤੀਆਂ ਹਿਤ ਅਰਾਮ ਘਰਾਂ ਅਤੇ ਨਿਰੰਤਰ ਧਿਆਨ ਆਸ਼ਰਮਾਂ ਦੀ ਸਾਂਭ ਸੰਭਾਲ।
  3. ਘੱਟੋ ਘੱਟ 50 ਬਿਰਧ ਵਿਅਕਤੀਆਂ ਲਈ ਦਿਨ ਵੇਲੇ ਧਿਆਨ, ਸਿੱਖਿਅਕ ਅਤੇ ਮਨੋਰੰਜਨ ਅਵਸਰਾਂ ਦੀ ਪ੍ਰਦਾਨਗੀ ਹਿਤ ਬਿਰਧ ਵਿਅਕਤੀਆਂ ਲਈ ਬਹੁ ਸੇਵਾ ਕੇਂਦਰਾਂ ਦਾ ਸੰਚਾਲਨ।
  4. ਪੇਂਡੂ ਅਤੇ ਅਲੱਗ-ਥਲੱਗ ਅਤੇ ਪੱਛੜੇ ਇਲਾਕਿਆਂ ਵਿਚ ਰਹਿੰਦੇ ਬਿਰਧ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਉਪਲੱਬਧ ਕਰਵਾਉਣ ਲਈ ਮੋਬਾਈਲ ਮੈਡੀਕੇਅਰ ਯੁਨਿਟਾਂ ਦੀ ਸਾਂਭ-ਸੰਭਾਲ।
  5. ਮਾਨਸਿਕ ਰੋਗ / ਪਾਗਲਪਨ ਦੇ ਰੋਗੀਆਂ ਨੂੰ ਵਿਸ਼ੇਸ਼ ਤੌਰ ਤੇ ਮਾਨਸਿਕ ਰੋਗ ਰੋਗੀਆਂ ਦਾ ਦਿਨ ਵੇਲੇ ਧਿਆਨ ਰੱਖਣ ਲਈ ਡੇ-ਕੇਅਰ ਕੇਂਦਰਾਂ ਦਾ ਸੰਚਾਲਨ।
  6. ਬਿਰਧ ਵਿਧਵਾ ਇਸਤਰੀਆਂ ਲਈ ਬਹੁ ਸੁਵਿਧਾ ਵਾਲੇ ਧਿਆਨ ਕੇਂਦਰ।
  7. ਬਿਰਧ ਵਿਅਕਤੀਆਂ ਲਈ ਫਿਜ਼ੀਓਥਰੈਪੀ ਕਲੀਨਿਕ।
  8. ਖੇਤਰੀ ਸੋ੍ਰਤ ਅਤੇ ਸਿਖਲਾਈ ਕੇਂਦਰ।
  9. ਬਿਰਧ ਵਿਅਕਤੀਆਂ ਲਈ ਹੈਲਪਲਾਈਨ ਅਤੇ ਸਲਾਹ ਕੇਂਦਰ।
  10. ਸਕੂਲ/ ਕਾਲਜ ਵਿਦਿਆਰਥੀਆਂ ਦੇ ਸੰਵੇਦੀਕਰਨ ਹਿਤ ਪ੍ਰੋਗਰਾਮ।
  11. ਬਿਰਧ ਵਿਅਕਤੀਆਂ ਲਈ ਜਾਗਰੁਕਤਾ ਪ੍ਰਾਜੈਕਟ।
  12. ਬਿਰਧ ਵਿਅਕਤੀਆਂ ਲਈ ਵਲੰਟੀਅਰ ਨਰਸਾਂ।
  13. ਵ੍ਰਿੱਧ ਸੰਘਾਂ / ਸੀਨੀਅਰ ਸਿਟੀਜਨ ਸੰਸਥਾਵਾਂ/ ਸਵੈ ਮੱਦਦ ਗਰੁੱਪਾਂ ਦੀ ਸਥਾਪਨਾ।
  14. ਇਸ ਸਕੀਮ ਦੇ ਮੰਤਵ ਲਈ ਯੋਗ ਸਮਝੀ ਜਾਂਦੀ ਕੋਈ ਵੀ ਹੋਰ ਗਤੀਵਿਧੀ।

ਇਸ ਪ੍ਰੋਗਰਾਮ ਦੇ ਅਧੀਨ ਸਕੀਮ ਵਿਚ ਦਰਸਾਏ ਅਨੁਸਾਰ ਪ੍ਰਾਜੈਕਟ ਦੀ ਲਾਗਤ ਦਾ 90% ਭਾਰਤ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਤੇ ਬਕਾਇਆ ਸਬੰਧਤ ਸੰਸਥਾ/ ਅਦਾਰੇ ਵੱਲੋਂ ਖਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆਂ ਅਤੇ ਮਾਣਤਾ ਪ੍ਰਾਪਤ ਯੁਵਕ ਸੰਸਥਾਵਾਂ ਜਿਵੇਂ ਕਿ ਨਹਿਰੂ ਯੁਵਕ ਕੇਂਦਰ ਸੰਗਠਨ ਅਤੇ ਨੈਸ਼ਨਲ ਸਰਵਿਸ ਸਕੀਮ ਅਧੀਨ ਬਿਰਧ ਵਿਅਕਤੀਆਂ ਲਈ ਚੱਲ ਰਹੇ ਪ੍ਰੋਗਰਾਮਾਂ ਅਤੇ ਸੇਵਾਵਾਂ ਲਈ ਸਕੀਮ ਵਿਚ ਦਰਸਾਈ ਗਈ ਪ੍ਰਾਜੈਕਟ ਦੀ ਲਾਗਤ ਦਾ 100% ਸਰਕਾਰ ਵੱਲੋਂ ਦਿੱਤਾ ਜਾਵੇਗਾ।

ਬਿਰਧ ਵਿਅਕਤੀਆਂ ਲਈ ਅੰਤਰਰਾਸ਼ਟਰੀ ਦਿਵਸ

ਦਸੰਬਰ 1990 ਵਿਚ ਬਿਰਧ ਵਿਅਕਤੀਆਂ ਲਈ ਯੂਐਨ ਜਨਰਲ ਅਸੈਂਬਲੀ ਪ੍ਰਸਤਾਵ ਦੀ ਅਨੁਪਾਲਣਾ ਵਿਚ ਪੂਰੀ ਦੁਨੀਆ ਵਿਚ ਹਰ ਸਾਲ ਪਹਿਲੀ ਅਕਤੂਬਰ ਨੂੰ ਬਿਰਧ ਵਿਅਕਤੀਆਂ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ।ਇਹ ਦਿਨ ਸਾਨੂੰ ਸਾਡੇ ਸੀਨੀਅਰ ਸਿਟੀਜਨਾਂ ਦੇ ਯੋਗਦਾਨ, ਸਮਝਦਾਰੀ, ਆਤਮ ਸਨਮਾਨ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣ ਦਾ ਅਤੇ ਖੁਦ ਨੂੰ ਉਨ੍ਹਾਂ ਦੀ ਭਲਾਈ ਲਈ ਪੁਨਰ ਸਮਰਪਿਤ ਕਰਨ ਦਾ ਮੌਕਾ ਦਿੰਦਾ ਹੈ।ਮੰਨੇ ਪ੍ਰਮੰਨੇ ਬਿਰਧ ਵਿਅਕਤੀਆਂ ਦਾ ਇਸ ਅਵਸਰ ਤੇ ਅਭਿਨੰਦਨ ਕੀਤਾ ਜਾਂਦਾ ਹੈ। ਇਸ ਦਿਨ ਰਾਜ ਪੱਧਰ, ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਸਮਾਜ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਸੀਨੀਅਰ ਸਿਟੀਜਨਾਂ ਨੂੰ ਸਨਮਾਨਤ ਕਰਨ ਲਈ ਰਾਜ ਭਰ ਵਿਚ ਸਮਾਗਮ ਕੀਤੇ ਜਾਣਗੇ। ਜ਼ਰੂਰਤਮੰਦਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਐਨਕਾਂ ਅਤੇ ਤੁਰਨ ਵਿਚ ਸਹਾਈ ਸੋਟੀਆਂ, ਵਾਕਰ ਅਤੇ ਵ੍ਹੀਲ ਚੇਅਰ ਆਦਿ ਵੰਡੀਆਂ ਜਾਣਗੀਆਂ।

ਹੁਸ਼ਿਆਰਪੁਰ ਵਿਖੇ ਬਿਰਧਾਂ ਅਤੇ ਕਮਜ਼ੋਰਾਂ ਲਈ ਆਸ਼ਰਮ

ਇਸ ਆਸ਼ਰਮ ਦੀ ਸਥਾਪਨਾ 1961 ਵਿਚ ਹੋਈ ਸੀ। ਇੱਥੇ 60 ਸਾਲ ਤੋਂ ਉੱਪਰ ਦੀਆਂ ਇਸਤਰੀਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ ਭਰਤੀ ਕੀਤਾ ਜਾਂਦਾ ਹੈ। 1000/- ਪ੍ਰਤੀ ਲਾਭਪਾਤਰੀ ਨੂੰ ਮੁਫਤ ਰਿਹਾਇਸ਼, ਖਾਣਾ, ਕੱਪੜੇ ਅਤੇ ਡਾਕਟਰੀ ਸਹਾਇਤਾ ਮਿਲਦੀ ਹੈ। ਮਿਤੀ 01-04-2015 ਤੋਂ ਪ੍ਰਤੀ ਲਾਭਪਾਤਰੀ ਨੂੰ ਮੁਫਤ ਰਿਹਾਇਸ਼, ਖਾਣਾ, ਕੱਪੜੇ ਅਤੇ ਡਾਕਟਰੀ ਸਹਾਇਤਾ ਮਿਲੇਗੀ।

 

ਸੂਚਨਾ: ਸਕੀਮ ਦੇ ਲਾਭਾਂ, ਵੈਧਤਾ ਅਤੇ ਅਰਜ਼ੀ ਪ੍ਰਕਿਰਿਆ ਲਈ, ਕਿਰਪਾ ਕਰਕੇ ਆਪਣੇ ਨੇੜਲੇ ਡੀ ਪੀ ਓ ਨਾਲ ਸੰਪਰਕ ਕਰੋ ।