ਸਟੇਟ ਪੈਨਸ਼ਨ ਸਕੀਮਾਂ

1)    ਬੁਢਾਪਾ ਪੈਨਸ਼ਨ 

ਇਸ ਸਕੀਮ ਅਧੀਨ 58 ਸਾਲ ਜਾਂ ਇਸ ਤੋ ਵੱਧ ਉਮਰ ਦੀਆਂ ਔਰਤਾਂ, 65 ਸਾਲ ਜਾਂ ਇਸ ਤੋ ਵੱਧ ਉਮਰ ਦੇ ਪੁਰਸ਼ ਜਿਨ੍ਹਾਂ ਦੀ ਆਮਦਨ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/-ਰੁਪਏ ਤੋਂ ਵੱਧ ਨਾ ਹੋਵੇ। ਪੈਨਸ਼ਨ ਲੈਣ ਦੇ ਹੱਕਦਾਰ ਹੋਣਗੇ। ਬਿਨੈਕਾਰ ਕੋਲ ਵੱਧ ਤੋਂ ਵੱਧ 2.5 ਏਕੜ ਨਹਿਰੀ/ ਚਾਹੀ ਜਾਂ 5 ਏਕੜ ਬਰਾਨੀ ਜਮੀਨ ਜਾਂ ਸੇਮਗ੍ਰਸਤ ਇਲਾਕਿਆਂ ਵਿੱਚ 5 ਏਕੜ ਜਮੀਨ (ਪਤੀ//ਪਤਨੀ ਦੋਨਾਂ ਨੂੰ ਮਿਲਾ ਕੇ) ਦੀ ਮਾਲਕੀ ਹੋਵੇ, ਪੈਨਸ਼ਨ ਲਈ ਯੋਗ ਪਾਤਰ ਹੋਣਗੇ, ਜਮੀਨ ਸਬੰਧੀ ਰਿਪੋਰਟ ਮਾਲ ਵਿਭਾਗ(ਪਟਵਾਰੀ) ਵੱਲੋ ਕੀਤੀ ਜਾਵੇਗੀ। 

2)    ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਵਿੱਤੀ ਸਹਾਇਤਾ

    ਇਸ ਸਕੀਮ ਅਧੀਨ 58 ਸਾਲ ਤੋ ਘੱਟ ਉਮਰ ਦੀਆਂ ਵਿਧਵਾਵਾਂ/ ਨਿਆਸ਼ਰਿਤ ਔਰਤਾਂ, 30 ਸਾਲ ਤੋ ਵੱਧ ਉਮਰ ਦੀਆਂ ਅਣਵਿਆਹੀਆਂ ਇਸਤਰੀਆਂ ਲਈ ਜਿਨ੍ਹਾਂ ਦੀ ਆਮਦਨ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/- ਰੁਪਏ ਤੋਂ ਵੱਧ ਨਾ ਹੋਵੇ, ਉਹਨਾਂ ਨੂੰ ਵਿੱਤੀ ਸਹਾਇਤਾ ਮੰਨਜੂਰ ਕੀਤੀ ਜਾਂਦੀ ਹੈ। 
3)    ਆਸ਼ਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ

ੳ)    ਇਸ ਸਕੀਮ ਅਧੀਨ 21 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ, ਜਿਹੜੇ ਮਾਪਿਆਂ ਦੀ ਇਮਦਾਦ ਜਾਂ ਮਾਤਾ- ਪਿਤਾ ਦੀ ਮਿਰਤੂ ਹੋ ਜਾਣ ਕਾਰਣ ਜਾਂ ਘਰ ਤੋਂ ਲਗਾਤਾਰ ਮਾਤਾ ਪਿਤਾ ਦੀ ਗੈਰ ਹਾਜਰੀ ਕਾਰਣ ਜਾਂ ਉਨ੍ਹਾਂ ਦੀ ਸ਼ਰੀਰਕ ਮਾਨਸਿਕ ਅਪੰਗਤਾ ਕਾਰਣ ਦੇਖ ਭਾਲ ਤੋ ਵੰਚਿਤ ਹੋ ਗਏ ਹੋਣ ਆਮਦਨ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000 ਤੋਂ ਵੱਧ ਨਾ ਹੋਵੇ ਉਹਨਾਂ ਨੂੰ ਵਿੱਤੀ ਸਹਾਇਤਾ ਮੰਨਜੂਰ ਕੀਤੀ ਜਾਂਦੀ ਹੈ। ਮਾਤਾ ਪਿਤਾ ਦੇ ਜਿਉਂਦੇ ਨਾ ਹੋਣ ਦੀ ਸੂਰਤ ਵਿਚ ਤੀਜੇ ਬੱਚੇ ਨੂੰ ਵੀ ਪ੍ਰਬੰਧਕੀ ਵਿਭਾਗ ਦੀ ਪ੍ਰਵਾਨਗੀ ਉਪਰੰਤ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ।
ਅ)   ਆਸ਼ਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਸਕੀਮ ਦੇ ਕੇਸਾਂ ਵਿੱਚ ਮਾਤਾ ਪਿਤਾ ਗਾਰਡੀਅਨ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਸਬੰਧਤ ਮੰਨਜੂਰੀ ਕਰਤਾ ਅਧਿਕਾਰੀ/ ਐਸਡੀ ਐਮ ਵਲੋਂ ਕਿਸੇ ਨਜਦੀਕ ਰਿਸਤੇਦਾਰ ਦੀ ਬਤੌਰ ਗਾਰਡੀਅਨ/ਵਾਰਸ ਨਾਮਜ਼ਦਗੀ ਕੀਤੀ ਜਾਵੇਗੀ। ਪੁਰਾਣੇ ਅਰਜੀ ਫਾਰਮ ਅਤੇ ਪੁਰਾਣੇ ਪੀ.ਐਲ.ਏ. ਨੰਬਰ ਉਤੇ ਹੀ ਨਵੇ ਨਾਮਜ਼ਦ ਗਾਰਡੀਅਨ/ਵਾਰਸ ਦੀ ਪ੍ਰਵਾਨਗੀ ਮੰਨਜੂਰ ਕਰਤਾ ਅਧਿਕਾਰੀ ਵੱਲੋ ਦਿੱਤੀ ਜਾਵੇਗੀ ਅਤੇ ਵਿੱਤੀ ਸਹਾਇਤਾ ਨਾਮਜ਼ਦ ਕੀਤੇ ਗਏ ਗਾਰਡੀਅਨ/ਵਾਰਸ  ਦੇ ਨਾਂ ਤੇ ਬਿਨ੍ਹਾ ਰੋਕੇ  ਜਾਰੀ ਰੱਖੀ ਜਾਵੇਗੀ।

4)  ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ
ੳ)    ਇਸ ਸਕੀਮ ਅਧੀਨ ਸ਼ਰੀਰਕ ਤੌਰ ਤੇ ਦਿਵਿਆਂਗਤਾ ਵਾਲੇ ਜਾਂ ਗੰਭੀਰ ਬਿਮਾਰੀ ਕਾਰਨ ਦਿਵਿਆਂਗ ਹੋ ਗਏ ਵਿਅਕਤੀ, ਵਿੱਤੀ ਸਹਾਇਤਾ ਲੈਣ ਦੇ ਪਾਤਰ ਹੋਣਗੇ।
ਅ)    50 ਤੋ ਘੱਟ ਦਿਵਿਆਂਗਤਾ ਵਾਲੇ ਵਿਅਕਤੀ ਮਾਲੀ ਸਹਾਇਤਾ ਲਈ ਯੋਗ ਨਹੀਂ ਹੋਣਗੇ।
ੲ)    ਮੰਦਬੁੱਧੀ ਕਾਰਨ ਦਿਵਿਆਂਗ ਵਿਅਕਤੀਆਂ ਲਈ ਮਾਲੀ ਸਹਾਇਤਾ ਵਾਸਤੇ ਘੱਟ ਤੋਂ ਘੱਟ ਅਪੰਗਤਾ ਦੀ ਕੋਈ ਪ੍ਰਤੀਸ਼ੱਤਤਾ ਨਿਸ਼ਚਿਤ ਨਹੀਂ ਹੈ।
ਸ)    ਆਮਦਨ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/- ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਹ)    ਘੱਟ ਦਿਮਾਗ ਵਾਲੇ ਜਾਂ ਮਾਨਸਿਕ ਤੌਰ ਤੇ ਬਿਮਾਰ ਵਿਅਕਤੀਆਂ ਜਾਂ 21 ਸਾਲ ਤੋ ਘੱਟ ਉਮਰ ਦੇ ਅਪੰਗ ਬੱਚਿਆਂ ਨੂੰ ਵਿੱਤੀ ਸਹਾਇਤਾ ਸਕੀਮ ਦੇ ਕੇਸ ਵਿੱਚ ਮਾਤਾ-ਪਿਤਾ/ਪਤੀ-ਪਤਨੀ/ ਗਾਰਡੀਅਨ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਸਬੰਧਤ ਮੰਨਜੂਰੀ ਕਰਤਾ ਅਧਿਕਾਰੀ/ ਐਸ.ਡੀ.ਐਮ ਵਲੋਂ ਕਿਸੇ ਨਜਦੀਕੀ ਰਿਸਤੇਦਾਰ ਦੀ ਬਤੌਰ ਗਾਰਡੀਅਨ/ਵਾਰਸ਼ ਨਾਮਜ਼ਦਗੀ ਕੀਤੀ ਜਾਵੇਗੀ। ਪੁਰਾਣੇ ਅਰਜੀ ਫਾਰਮ ਅਤੇ ਪੀ.ਐਲ.ਏ ਨੰਬਰ ਉਤੇ ਹੀ ਨਵੇ ਨਾਮਜ਼ਦ ਗਾਰਡੀਅਨ/ਵਾਰਸ਼ ਨੂੰ ਵਿੱਤੀ ਸਹਾਇਤਾ ਬਿਨ੍ਹਾ ਰੋਕੇ ਜਾਰੀ ਰੱਖੀ ਜਾਵੇਗੀ। ਮਾਤਾ-ਪਿਤਾ/ਪਤੀ-ਪਤਨੀ  ਦੀ ਮੌਤ ਹੋ ਜਾਣ ਦੇ ਕਾਰਨ ਘੱਟ ਦਿਮਾਗ ਵਾਲੇ ਜਾਂ ਮਾਨਸਿਕ ਤੌਰ ਤੇ ਦਿਵਿਆਂਗ ਵਿਅਕਤੀਆਂ ਜਾਂ 21 ਸਾਲ ਤੋਂ ਘੱਟ ਉਮਰ ਦੇ ਦਿਵਿਆਂਗ ਬੱਚਿਆਂ ਦੇ ਕੇਸ ਵਿੱਚ ਵਾਰਸ ਦੀ ਆਮਦਨ ਨਹੀਂ ਵਿਚਾਰੀ ਜਾਵੇਗੀ।


5)       ਲੋੜੀਂਦੇ ਦਸਤਾਵੇਜ 
ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਵੋਟਰ ਸੂਚੀ ਜਾਂ ਦਸਵੀਂ ਦਾ ਸਰਟੀਫਿਕੇਟ ਜਾਂ ਰਜਿਸਟਰਾਰ ਜਨਮ ਅਤੇ ਮੌਤ ਵਿਭਾਗ ਵੱਲੋਂ ਜਾਰੀ ਸਰਟੀਫਿਕੇਟ (ਵਿਚੋ ਕੋਈ ਇੱਕ ਉਮਰ ਸਬੰਧੀ ਸਬੂਤ), ਦਿਵਿਆਂਗਤਾ ਦਾ ਸਰਟੀਫਿਕੇਟ।

6)    ਅਰਜੀ ਫਾਰਮ ਦੀ ਤਸਦੀਕ ਅਤੇ ਸਿਫਾਰਸ਼
ੳ)    ਪੇਂਡੂ ਖੇਤਰ :- ਪੇਂਡੂ ਖੇਤਰ ਦੇ ਬਿਨੈਕਾਰਾਂ ਦੀ ਰਿਹਾਇਸ਼ ਅਤੇ ਜਮੀਨ ਸਬੰਧੀ ਵੈਰੀਫਿਕੇਸ਼ਨ ਪਟਵਾਰੀ ਵੱਲੋ             ਕੀਤੀ ਜਾਵੇਗੀ।
ਅ)    ਸ਼ਹਿਰੀ ਖੇਤਰ:-     ਸ਼ਹਿਰੀ ਖੇਤਰ ਦੇ  ਬਿਨੈਕਾਰਾਂ ਦੀ ਰਿਹਾਇਸ਼ ਅਤੇ ਜਮੀਨ/ ਜਾਇਦਾਦ     ਸਬੰਧੀ                     ਵੈਰੀਫਿਕੇਸ਼ਨ ਕਾਰਜ ਸਾਧਕ ਅਫਸਰ, ਨਗਰ ਕੋਂਸਲ (ਈ.ਓ//ਐਮ.ਸੀ) ਵੱਲੋ ਕੀਤੀ                 ਜਾਵੇਗੀ।
    ਇਸ ਤੋਂ ਇਲਾਵਾ ਪੇਂਡੂ ਅਤੇ ਸ਼ਹਿਰੀ ਦੋਨਾਂ ਖੇਤਰਾਂ ਲਈ ਇੱਕ ਸਵੈ-ਘੋਸ਼ਣਾ ਪੱਤਰ ਜ਼ੋ ਹੇਠ ਅਨੁਸਾਰ ਹੋਵੇ :-
I)    ਮੈਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਵਿੱਚ ਨਹੀਂ ਹਾਂ।
ii)   ਮੇਰਾ ਕੋਈ ਸਵੈ-ਰੋਜ਼ਗਾਰ ਨਹੀਂ ਹੈ।
iii)  ਮੇਰੀ 2.5 ਏਕੜ ਨਹਿਰੀ/ ਚਾਹੀ ਜਾਂ 5 ਏਕੜ ਤੋਂ ਵੱਧ ਬਰਾਨੀ/ ਸੇਮ ਪ੍ਰਭਾਵਤ ਜਮੀਨ ਨਹੀ             ਹੈ।
iv)   ਮੇਰੀ ਕੁਲ ਸਲਾਨਾ ਆਮਦਨ 60,000/- ਰੁਪਏ ਤੋਂ ਜਿਆਦਾ ਨਹੀਂ ਹੈ, ਜਿਸ ਵਿਚ ਕਿਰਾਏ ਜਾਂ             ਵਿਆਜ ਤੋਂ ਪ੍ਰਾਪਤ ਆਮਦਨ ਵੀ ਸ਼ਾਮਲ ਹੈ। 
v)    ਮੇਰੇ ਕੋਲ ਕਿਸੇ ਤਰਾਂ ਦੀ ਵਪਾਰਕ ਪ੍ਰਾਪਰਟੀ  ਨਹੀਂ ਹੈ।
vi)   ਮੇਰੇ ਕੋਲ ਸ਼ਹਿਰੀ ਖੇਤਰ ਵਿੱਚ 200 ਵਰਗ ਮੀਟਰ ਤੋਂ ਵੱਧ ਰਿਹਾਇਸ਼ੀ ਮਕਾਨ ਨਹੀਂ ਹੈ।
vii )  ਮੈਂ ਆਮਦਨ ਕਰ ਅਦਾ ਨਹੀਂ ਕਰਦਾ।
viii) ਮੈਂ ਵੈਟ ਐਕਟ ਅਧੀਨ ਰਜਿਸਟਰਡ ਨਹੀਂ ਹਾਂ।
xi)   ਮੈਂ ਪ੍ਰੋਫੈਸ਼ਨਲ ਟੈਕਸ ਦਾਤਾ ਨਹੀਂ ਹਾਂ।
x)    ਮੈਂ ਆਪਣੇ ਆਧਾਰ ਨੰਬਰ, ਮੋਬਾਇਲ ਨੰਬਰ ਅਤੇ ਅਕਾਉਂਟ ਨੰਬਰ ਨੂੰ ਆਪਣੀ ਪਹਿਚਾਣ,             ਤਸਦੀਕ ਅਤੇ ਪੈਨਸ਼ਨ ਦੀ ਵੰਡ ਲਈ ਵਰਤਣ ਦੀ ਸਹਿਮਤੀ ਦਿੰਦਾ/ਦਿੰਦੀ ਹਾਂ।
11)    ਮੈਂ ਘੋਸ਼ਣਾ ਕਰਦਾ/ਕਰਦੀ ਹਾਂ ਕਿ ਮੇਰੇ ਵੱਲੋ ਦਿੱਤੀ ਗਈ ਉਪਰੋਕਤ ਜਾਣਕਾਰੀ ਸਹੀ ਵਾ ਦਰੁਸਤ         ਹੈ ਅਤੇ ਕੋਈ ਵੀ ਤੱਥ ਛੁਪਾਇਆ ਨਹੀ ਗਿਆ, ਜੇਕਰ ਇਹ ਸੂਚਨਾ ਗਲਤ ਪਾਈ ਜਾਂਦੀ ਹੈ ਤਾਂ ਮੈਂ        ਸਜਾ ਦਾ ਭਾਗੀਦਾਰ ਹੋਵਾਂਗਾ/ਹੋਵਾਂਗੀ।
7)        ਮੰਨਜੂਰੀ ਦੀ ਵਿਧੀ
    ਅਰਜ਼ੀ ਫਾਰਮ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਦਫਤਰ, ਸੇਵਾ ਕੇਂਦਰਾਂ, ਮਹਿਕਮੇ ਦੀ ਵੈਬ ਸਾਈਟ, ਐਸ.ਡੀ.ਐਮ. ਦਫਤਰ, ਆਂਗਨਵਾੜੀ ਕੇਂਦਰ, ਪੰਚਾਇਤ  ਅਤੇ  ਬੀ.ਡੀ.ਪੀ.ੳ. ਦਫਤਰ ਵਿੱਚ ਉਪਲਬਧ ਹੋਣਗੇ। ਅਰਜ਼ੀ ਫਾਰਮ ਪ੍ਰਾਪਤ ਹੋਣ ਦੀ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਸੀ.ਡੀ.ਪੀ.ੳ. ਵੱਲੋ ਪੜਤਾਲ ਉਪਰੰਤ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਪੈਨਸ਼ਨ ਮੰਨਜੂਰ ਕੀਤੀ ਜਾਵੇਗੀ।
5)    ਅਦਾਇਗੀ ਦਾ ਢੰਗ 

    ਪੈਨਸ਼ਨਾਂ ਦੀ ਵੰਡ ਸ਼ਹਿਰੀ ਖੇਤਰਾਂ ਦੀ ਤਰਾਂ ਪੇਂਡੂ ਖੇਤਰਾਂ ਵਿੱਚ ਬੈਂਕਾ ਰਾਹੀ ਕੀਤੀ ਜਾ ਰਹੀ ਹੈ।
6)    ਪੈਨਸ਼ਨ ਦੀ ਦਰ    ਬੁਢਾਪਾ ਪੈਨਸ਼ਨ ਅਤੇ ਹੋਰ ਦੂਜੀਆਂ ਵਿੱਤੀ ਸਹਾਇਤਾ ਸਕੀਮਾਂ ਅਧੀਨ     ਪੈਨਸ਼ਨ ਦੀ ਦਰ ਜੁਲਾਈ, 2021 ਤੋ 750/- ਰੁਪਏ ਤੋ ਵਧਾ ਕੇ 1500/-ਰੁਪਏ ਕੀਤੀ ਗਈ ਹੈ।   

************


ਨੈਸ਼ਨਲ ਪੈਨਸ਼ਨ ਸਕੀਮਾਂ
ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ 

        ਇਹਨਾਂ ਸਕੀਮਾ ਅਧੀਨ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਪਰਿਵਾਰਾਂ (ਬੀ.ਪੀ.ਐਲ) ਦੇ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਇਹਨਾਂ ਸਕੀਮਾਂ ਅਧੀਨ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਪਾਤਰਤਾ ਅਤੇ ਹੋਰ ਮਾਪਦੰਡ ਹੇਠ ਲਿਖੇ ਅਨੁਸਾਰ ਹਨ :- 
1.  ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ 
ਇਸ ਸਕੀਮ ਅਧੀਨ ਪਾਤਰਤਾ ਉਮਰ 60 ਸਾਲ ਦੀ ਹੈ। 60-79 ਸਾਲ ਦੀ ਉਮਰ ਦੇ ਲਾਭਪਾਤਰੀਆਂ ਨੂੰ 200/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। 80 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਦੇ ਲਾਭਪਾਤਰੀਆਂ ਨੂੰ 500/- ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।

2.  ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਸਕੀਮ 
    ਇਸ ਸਕੀਮ ਅਧੀਨ ਪਾਤਰਤਾ ਉਮਰ 40 ਸਾਲ ਦੀ ਹੈ ਅਤੇ 300/- ਰੁਪਏ ਪ੍ਰਤੀ  ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। 80 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਦੇ ਲਾਭਪਾਤਰੀਆਂ ਨੂੰ  500/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।

3.  ਇੰਦਰਾ ਗਾਂਧੀ ਰਾਸ਼ਟਰੀ ਅਪੰਗਤਾ ਪੈਨਸ਼ਨ ਸਕੀਮ 
    ਇਸ ਸਕੀਮ ਅਧੀਨ ਪਾਤਰਤਾ ਉਮਰ 18 ਸਾਲ ਅਤੇ ਉਸ ਤੋਂ ਵੱਧ ਅਤੇ 80% ਅਪੰਗਤਾ ਹੋਣੀ ਚਾਹੀਦੀ ਹੈ।ਲਾਭਪਾਤਰੀਆਂ ਨੂੰ 300 ਰੁਪਏ ਪ੍ਰਤੀ  ਮਹੀਨਾ ਅਤੇ 80 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਦੇ ਲਾਭਪਾਤਰੀਆਂ ਨੂੰ 500/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।ਬੋਨੇ ਵਿਅਕਤੀ ਵੀ ਇਸ ਪੈਨਸ਼ਨ ਲਈ ਯੋਗ ਹਨ।

4. ਰਾਸ਼ਟਰੀ ਪਰਿਵਾਰਿਕ ਲਾਭ ਸਕੀਮ 
ਘਰ ਦੇ ਕਮਾਊ ਮੁੱਖੀ ਦੀ ਮੋਤ ਹੋ ਜਾਣ ਤੇ ਉਸ ਦੇ ਬਰੇਵਡ ਹਾਊਸ ਹੋਲਡ ਨੂੰ 20,000/- ਰੁਪਏ ਦੀ ਯੱਕ-ਮੁਸਕ ਵਿੱਤੀ ਸਹਾਇਤਾ ਦਿੱਤੀ ਜਾਵੇਗੀ।ਇਹ ਸਪੱਸਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਪ੍ਰਕਾਰ ਦੀ ਮੋਤ (ਕੁਦਰਤੀ ਜਾ ਹੋਰ ਕਾਰਨ ਕਰਕੇ) ਹੋ ਜਾਣ ਤੇ ਪਰਿਵਾਰਿਕ ਸਹਾਇਤਾ ਦਾ ਪਾਤਰ ਹੋਵੋਗਾ। ਪਰਿਵਾਰ ਦੀ ਕੋਈ ਮਹਿਲਾ, ਜੋ ਘਰ ਦਾ ਖਰਚ ਚਲਾਉਦੀ ਹੈ, ਵੀ ਇਸ ਸਕੀਮ ਅਧੀਨ ਘਰ ਦੀ ਕਮਾਊ ਮੁਖੀ ਮੰਨੀ ਜਾਂਦੀ ਹੈ।ਲੋਕਲ ਪੜਤਾਲ ਤੋਂ ਬਾਅਦ ਮ੍ਰਿਤਕ ਗਰੀਬ ਦੇ ਪਰਿਵਾਰ ਵਿੱਚ ਉਸ ਜੀਵਤ ਮੈਬਰ ਨੂੰ ਪਰਿਵਾਰਕ ਲਾਭ ਦਾ ਭੁਗਤਾਨ ਕੀਤਾ ਜਾਵੇਗਾ, ਜ਼ੋ ਉਸ ਪਰਿਵਾਰ ਵਿੱਚ ਪ੍ਰਮੁੱਖ ਵਿਅਕਤੀ ਹੋਵੇਗਾ।ਇਸ ਸਕੀਮ ਅਧੀਨ ਪਰਿਵਾਰ ਸ਼ਬਦ ਵਿੱਚ ਪਤੀ-ਪਤਨੀ, ਛੋਟੇ ਬੱਚੇ, ਅਣ-ਵਿਆਹੀਆਂ ਲੜਕੀਆਂ ਅਤੇ ਆਸ਼ਰਿਤ ਮਾਤਾ-ਪਿਤਾ ਸ਼ਾਮਲ ਹੋਣਗੇ। ਅਣ-ਵਿਆਹੇ ਵਿਅਕਤੀ ਦੀ ਮੋਤ ਦੇ ਮਾਮਲੇ ਵਿੱਚ ਪਰਿਵਾਰ ਸਬਦ ਛੋਟੇ ਭਰਾ-ਭੈਣ ਜਾਂ ਆਸ਼ਰਿਤ ਮਾਤਾ-ਪਿਤਾ ਨੂੰ ਸ਼ਾਮਲ ਕੀਤਾ ਜਾਣਾ ਹੈ। ਇਸ ਤਰਾਂ ਦੇ ਕਮਾਊ ਮੁੱਖੀ ਦੀ ਮੋਤ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਉਮਰ ਵਿੱਚ ਹੋਈ ਹੋਵੇ।ਮ੍ਰਿਤਕ ਕਮਾਊ ਮੁਖੀ ਦੀ ਮੋਤ ਦੇ ਹਰੇਕ ਮਾਮਲੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ।