ਕੇਂਦਰੀ ਪ੍ਰਾਯੋਜਿਤ, ਬੇਟੀ ਬਚਾਓ, ਬੇਟੀ ਪੜਾਓ ਸਕੀਮ ਲਿੰਗ ਅਨੁਪਾਤ ਵਿੱਚ ਆ ਰਹੀ ਗਿਰਾਵਟ ਅਤੇ ਉਸ ਵਿੱਚ ਵਾਧਾ ਕਰਨ ਦੀ ਇਕ ਪਹਿਲ ਹੈ ਜੋ ਕਿ 22 ਜਨਵਰੀ, 2015 ਨੂੰ ਸ਼ੁਰੂ ਕੀਤੀ ਗਈ ਸੀ।ਇਹ ਪ੍ਰੋਗਰਾਮ ਔਰਤਾਂ ਨੂੰ ਸ਼ਕਤੀਸ਼ਾਲੀ ਬਨਾਉਣ, ਸਮਾਜ ਵਿੱਚ ਮਾਣ ਵਧਾਉਣ ਅਤੇ ਅੱਗੇ ਵੱਧਣ ਦੇ ਮੌਕੇ ਦੇਣ ਦੀ ਇੱਕ ਕੋਸ਼ਿਸ ਹੈ।ਇਸ ਸਬੰਧੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਬਜਟ ਉਪਲਬੱਧ ਹੁੰਦਾ ਹੈ।
ਇਸ ਸਕੀਮ ਦਾ ਉਦੇਸ਼ ਹੇਠ ਲਿਖੇ ਅਨੁਸਾਰ ਹੈ:-
- ਲਿੰਗ ਨਿਰਧਾਰਣ ਟੈਸਟ 'ਤੇ ਰੋਕ ਲਗਾਉਣਾ।
- ਲੜਕੀਆਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ
- ਲੜਕੀਆਂ ਦੀ ਪੜ੍ਹਾਈ ਯਕੀਨੀ ਬਨਾਉਣਾ।
ਇਸ ਸਮੇਂ ਇਹ ਸਕੀਮ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ ਅਤੇ ਜ਼ਿਲ੍ਹਾ ਪਠਾਨਕੋਟ ਤੇ ਫਾਜ਼ਿਲਕਾ ਨੂੰ ਜਲਦੀ ਹੀ ਭਾਰਤ ਸਰਕਾਰ ਵਲੋ ਇਸ ਸਕੀਮ ਅਧੀਨ ਕਵਰ ਕੀਤਾ ਜਾ ਰਿਹਾ ਹੈ।
ਇਸਦਾ ਫੰਡ ਸਿੱਧਾ ਡਿਪਟੀ ਕਮਿਸ਼ਨਰਜ ਨੂੰ ਟਰਾਂਸਫਰ ਕੀਤਾ ਜਾਂਦਾ ਹੈ।
ਸਹੂਲਤਾਂ
ਅੋਰਤਾਂ ਦੇ ਘੱਟ ਰਹੇ ਲਿੰਗ ਅਨੁਪਾਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਸੰਪਰਕ
ਬਲਾਕ ਪੱਧਰ ਤੇ ਪਤਾ:
ਦਫਤਰ, ਬਾਲ ਵਿਕਾਸ ਪ੍ਰੋਜੇਕਟ ਅਫ਼ਸਰ
ਜ਼ਿਲ੍ਹਾ ਪੱਧਰ ਤੇ ਪਤਾ:
ਦਫਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਸ਼ਿਕਾਇਤਾਂ ਦਾ ਨਿਪਟਾਰਾ
ਬਾਲ ਵਿਕਾਸ ਪ੍ਰੋਜੇਕਟ ਅਫ਼ਸਰ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਮੁੱਖ ਦਫਤਰ 0172-2608746
ਈ-ਮੇਲ
ਵਧੇਰੇ ਜਾਣਕਾਰੀ ਲਈ ਹੇਠਾਂ ਲਿਖੇ ਤੇ ਕਲਿੱਕ ਕਰੋ: