ਇਹ ਸੰਸਥਾ ਔਰਤਾਂ ਅਤੇ ਲੜਕੀਆਂ ਵਿੱਚ ਬਦ-ਚੱਲਣੀ ਦੀ ਰੋਕਥਾਮ ਲਈ ਐਸ. ਆਈ.ਟੀ. ਐਕਟ 1956 ਅਧੀਨ ਸਥਾਪਿਤ ਕੀਤੀ ਗਈ ਹੈ। ਇਹ ਇੱਕ ਸੁਧਾਰੂ ਸੰਸਥਾ ਹੈ।

ਇਸ ਹੋਮ ਵਿੱਚ ਉਨ੍ਹਾਂ 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ ਰੱਖਿਆ ਜਾਂਦਾ ਹੈ ਜੋ ਕਿਸੇ ਮੁਕੱਦਮੇ ਦੌਰਾਨ ਅਦਾਲਤਾਂ ਵਲੋ ਭੇਜੀਆਂ ਗਈਆਂ ਹੋਣ ਜਾਂ ਆਪਣੇ ਆਪ ਇਖਲਾਕੀ ਖਤਰੇ ਤੋਂ ਬਚਣ ਲਈ ਆਈਆਂ ਯਤੀਮ ਲੜਕੀਆਂ ਅਤੇ ਔਰਤਾਂ ਹੋਣ। ਅਦਾਲਤ ਵਲੋਂ ਕੇਸ ਖਤਮ ਹੋਣ ਤੇ ਔਰਤ ਨੂੰ ਉਸ ਦੇ ਵਾਰਸਾਂ ਨੂੰ ਸੌਂਪ ਦਿੱਤਾ ਜਾਂਦਾ ਹੈ।

ਇਨ੍ਹਾਂ ਔਰਤਾਂ ਨੂੰ ਲੋੜੀਂਦੀ ਸਿੱਖਿਆਂ ਤੋਂ ਇਲਾਵਾ ਵੱਖ-ਵੱਖ ਕਿੱਤਿਆਂ ਜਿਵੇਂ ਕਿ ਸਿਲਾਈ ਅਤੇ ਕਢਾਈ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਇਸ ਹੋਮ ਵਿੱਚ ਰਹਿ ਰਹੀਆ ਸਹਿਵਾਸਣਾਂ ਲਈ 2000/- ਰੁ: ਪ੍ਰਤੀ ਮਹੀਨਾ ਅਤੇ ਪ੍ਰਤੀ ਸਹਿਵਾਸੀ ਲਈ ਰਾਸ਼ਨ ਤੇ ਰਹਿਣ-ਸਹਿਣ `ਤੇ ਖਰਚ ਕੀਤਾ ਜਾਂਦਾ ਹੈ।

ਸਹੂਲਤਾਂ

ਔਰਤਾਂ ਅਤੇ ਲੜਕੀਆਂ ਨੂੰ ਪ੍ਰੋਟੈਕਸ਼ਨ ਮੁਹੱਇਆ ਕਰਨਾ।

ਯੋਗਤਾ

18 ਸਾਲ ਤੋਂ ਉੱਪਰ ਦੀਆਂ ਔਰਤਾਂ

ਦਸਤਾਵੇਜ਼

ਨਿਯਮਾਂ ਅਨੁਸਾਰ

ਸੰਪਰਕ

ਬਲਾਕ ਪੱਧਰ ਤੇ ਪਤਾ:

ਦਫ਼ਤਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ

ਜ਼ਿਲ੍ਹਾ ਪੱਧਰ ਤੇ ਪਤਾ:

ਦਫ਼ਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਪਰਡੰਟ, ਸਟੇਟ ਪ੍ਰੋਟੈਕਟਿਵ ਹੋਮ, ਜਲੰਧਰ

ਸੰਪਰਕ ਕਰੋਂ: 0181-2204207

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

srcwpunjab@gmail.com