ਇਸ ਸਕੀਮ ਅਧੀਨ 21 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ, ਜਿਹੜੇ ਮਾਪਿਆਂ ਦੀ ਇਮਦਾਦ ਜਾਂ ਮਾਤਾ-ਪਿਤਾ ਦੀ ਮੌਤ ਹੋ ਜਾਣ ਕਾਰਣ ਜਾਂ ਘਰ ਤੋਂ ਲਗਾਤਾਰ ਮਾਤਾ-ਪਿਤਾ ਦੀ ਗੈਰ-ਹਾਜ਼ਰੀ ਕਾਰਣ ਜਾਂ ਉਨ੍ਹਾਂ ਦੀ ਸਰੀਰਕ /ਮਾਨਸਿਕ ਅਪੰਗਤਾ ਕਾਰਣ ਦੇਖ -ਭਾਲ ਤੋ ਵੰਚਿਤ ਹੋ ਗਏ ਹੋਣ, ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/- ਤੋਂ ਵੱਧ ਨਾ ਹੋਵੇ, ਉਹਨਾਂ ਨੂੰ ਵਿੱਤੀ ਸਹਾਇਤਾ ਮੰਨਜੂਰ ਕੀਤੀ ਜਾਂਦੀ ਹੈ।।

ਸਹੂਲਤਾਂ

ਪੈਨਸ਼ਨ ਦੀ ਦਰ 1500/-ਪ੍ਰਤੀ ਮਹੀਨਾ

ਯੋਗਤਾ

ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/- ਤੋਂ ਵੱਧ ਨਾ ਹੋਵੇ, ਉਹਨਾਂ ਨੂੰ ਵਿੱਤੀ ਸਹਾਇਤਾ ਮੰਨਜੂਰ ਕੀਤੀ ਜਾਂਦੀ ਹੈ।

ਦਸਤਾਵੇਜ਼

ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਵੋਟਰ ਸੂਚੀ ਜਾਂ ਦਸਵੀਂ ਦਾ ਸਰਟੀਫਿਕੇਟ ਜਾਂ ਰਜਿਸਟਰਾਰ ਜਨਮ ਅਤੇ ਮੌਤ ਵਿਭਾਗ ਵੱਲੋਂ ਜਾਰੀ ਸਰਟੀਫਿਕੇਟ।

(ਉਕਤ ਵਿਚੋ ਕੋਈ ਇੱਕ ਉਮਰ ਦਾ ਸਬੂਤ)

ਸੰਪਰਕ

ਅਰਜ਼ੀ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.ਓ.) ਦਫ਼ਤਰ, ਸੇਵਾ ਕੇਂਦਰਾਂ, ਮਹਿਕਮੇ ਦੀ ਵੈਬ ਸਾਈਟ, ਐਸ.ਡੀ.ਐਮ. ਦਫ਼ਤਰ, ਆਂਗਨਵਾੜੀ ਕੇਂਦਰ, ਪੰਚਾਇਤ ਅਤੇ ਬੀ.ਡੀ.ਪੀ.ੳ. ਦਫ਼ਤਰ ਵਿੱਚ ਉਪਲਬਧ ਹੋਣਗੇ। ਅਰਜ਼ੀ ਫਾਰਮ ਪ੍ਰਾਪਤ ਹੋਣ ਦੀ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਸੀ.ਡੀ.ਪੀ.ੳ. ਵੱਲੋ ਪੜਤਾਲ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਪੈਨਸ਼ਨ ਮੰਨਜੂਰ ਕੀਤੀ ਜਾਵੇਗੀ।

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

ਵਧੇਰੇ ਜਾਣਕਾਰੀ ਲਈ :

socialsecurity.punjab.gov.in

edistrict.punjab.gov.in

ਦਿਵਿਆਂਗਜਨਾ ਨੂੰ ਵਿੱਤੀ ਸਹਾਇਤਾ

Financial Assistance to Persons with Disabilities 

ਇਸ ਸਕੀਮ ਅਧੀਨ ਸਰੀਰਕ ਤੌਰ ਤੇ ਦਿਵਿਆਂਗਤਾ ਵਾਲੇ ਜਾਂ ਗੰਭੀਰ ਬਿਮਾਰੀ ਕਾਰਣ ਦਿਵਿਆਂਗ ਹੋ ਗਏ ਵਿਅਕਤੀ, ਵਿੱਤੀ ਸਹਾਇਤਾ ਲੈਣ ਦੇ ਪਾਤਰ ਹੋਣਗੇ। 50% ਤੋ ਘੱਟ ਦਿਵਿਆਂਗਤਾ ਵਾਲੇ ਵਿਅਕਤੀ ਮਾਲੀ ਸਹਾਇਤਾ ਲਈ ਯੋਗ ਨਹੀਂ ਹੋਣਗੇ।ਮੰਦ-ਬੁੱਧੀ ਕਾਰਣ ਦਿਵਿਆਂਗ ਵਿਅਕਤੀਆਂ ਲਈ ਮਾਲੀ ਸਹਾਇਤਾ ਵਾਸਤੇ ਘੱਟ ਤੋਂ ਘੱਟ ਦਿਵਿਆਂਗਤਾ ਦੀ ਕੋਈ ਪ੍ਰਤੀਸ਼ੱਤਤਾ ਨਿਸ਼ਚਿਤ ਨਹੀਂ ਹੈ। ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/- ਤੋਂ ਵੱਧ ਨਹੀਂ ਹੋਣੀ ਚਾਹੀਦੀ।

ਸਹੂਲਤਾਂ

ਪੈਨਸ਼ਨ ਦੀ ਦਰ 750/-ਪ੍ਰਤੀ ਮਹੀਨਾ

ਯੋਗਤਾ

ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/- ਤੋਂ ਵੱਧ ਨਾ ਹੋਵੇ, ਉਹਨਾਂ ਨੂੰ ਵਿੱਤੀ ਸਹਾਇਤਾ ਮੰਨਜੂਰ ਕੀਤੀ ਜਾਂਦੀ ਹੈ।

ਦਸਤਾਵੇਜ਼

ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਵੋਟਰ ਸੂਚੀ ਜਾਂ ਦਸਵੀਂ ਦਾ ਸਰਟੀਫਿਕੇਟ ਜਾਂ ਰਜਿਸਟਰਾਰ ਜਨਮ ਅਤੇ ਮੌਤ ਵਿਭਾਗ ਵੱਲੋਂ ਜਾਰੀ ਸਰਟੀਫਿਕੇਟ।

(ਉਕਤ ਵਿਚੋ ਕੋਈ ਇੱਕ ਉਮਰ ਦਾ ਸਬੂਤ)

ਦਿਵਿਆਂਗਤਾ ਸਰਟੀਫਿਕੇਟ (50%)