ਵਿਭਾਗ ਵੱਲੋ ਗਾਂਧੀ ਵਨਿਤਾ ਆਸ਼ਰਮ, ਜਲੰਧਰ ਕੰਪਲੈਕਸ ਵਿਖੇ ਔਰਤਾਂ ਅਤੇ ਬੱਚਿਆਂ ਲਈ ਵੱਖ-ਵੱਖ ਸੰਸਥਾਵਾਂ ਚਲਾਈਆਂ ਜਾ ਰਹੀਆ ਹਨ।
ਇਸ ਕੰਪਲੈਕਸ ਦੀ ਇਮਾਰਤ 1948 ਵਿੱਚ ਭਾਰਤ ਪਾਕਿਸਤਾਨ ਵੰਡ ਸਮੇਂ ਸਥਾਪਿਤ ਕੀਤੀ ਗਈ ਸੀ। ਸੰਨ 1968 ਵਿੱਚ ਔਰਤਾਂ ਲਈ “ਹੋਮ ਫਾਰ ਵਿਡੋਜ਼ ਐਡ ਡੈਸਟੀਚਿਊਟ” ਦੀ ਸਥਾਪਨਾ ਕੀਤੀ ਗਈ। ਜਿਸ ਵਿੱਚ ਉਨ੍ਹਾਂ ਬੇਸਹਾਰਾ, ਵਿਧਵਾ ਅਤੇ ਨਿਆਸਰਿਤ ਔਰਤਾਂ ਨੂੰ ਰੱਖਿਆ ਜਾਂਦਾ ਹੈ, ਜ਼ਿਲ੍ਹਾ ਦੀ ਆਮਦਨ ਦਾ ਕੋਈ ਸਾਧਨ ਨਾ ਹੋਵੇ।
ਮਾਵਾਂ ਅਤੇ ਬੱਚਿਆਂ ਨੂੰ ਕੈਸ਼ਡੋਲ ਅਤੇ ਕੱਪੜੇ ਲਈ 2000/- ਰੁਪਏ ਪ੍ਰਤੀ ਲਾਭਪਾਤਰੀ, ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।ਇਸ ਤੋਂ ਇਲਾਵਾ ਇਨ੍ਹਾਂ ਨੂੰ ਮੁਫ਼ਤ ਰਿਹਾਇਸ਼, ਬਿਜਲੀ, ਪਾਣੀ, ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਹੋਮ ਵਿੱਚ 250 ਸਹਿਵਾਸੀਆਂ ਨੂੰ ਰੱਖਣ ਦੀ ਸਮਰੱਥਾ ਹੈ।
ਸਹੂਲਤਾਂ
ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਮੁਫ਼ਤ ਰਿਹਾਇਸ਼, ਬਿਜਲੀ, ਪਾਣੀ,ਅਤੇ ਮੁਫ਼ਤ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਯੋਗਤਾ
ਕੋਈ ਵੀ ਬੇਸਹਾਰਾ ਅਤੇ ਵਿਧਵਾ ਔਰਤ
ਦਸਤਾਵੇਜ਼
ਨਿਯਮਾਂ ਅਨੁਸਾਰ
ਸੰਪਰਕ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸੁਪਰਡੰਟ, ਵਿਧਵਾ ਅਤੇ ਨਿਆਸਰਿਤ ਔਰਤਾਂ ਲਈ ਹੋਮ। ਜਲੰਧਰ
Contact number 0181-2254420
ਸ਼ਿਕਾਇਤਾਂ ਦਾ ਨਿਪਟਾਰਾ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸੁਪਰਡੰਟ,
ਮੁੱਖ ਦਫ਼ਤਰ: (0172-2608746)
ਈ-ਮੇਲ
dsswcd@punjab.gov.in