ਇਸ ਸਕੀਮ ਅਧੀਨ 58 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ, 65 ਸਾਲ ਜਾਂ ਇਸ ਤੋ ਵੱਧ ਉਮਰ ਦੇ ਪੁਰਸ਼ ਜ਼ਿਲ੍ਹਾ ਦੀ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/- ਤੋਂ ਵੱਧ ਨਾ ਹੋਵੇ, ਪੈਨਸ਼ਨ ਲੈਣ ਦੇ ਹੱਕਦਾਰ ਹੋਣਗੇ।
ਬਿਨੈਕਾਰ ਕੋਲ ਵੱਧ ਤੋਂ ਵੱਧ 2.5 ਏਕੜ ਨਹਿਰੀ/ ਚਾਹੀ ਜਾਂ 5 ਏਕੜ ਬਰਾਨੀ ਜਮੀਨ ਜਾਂ ਸੇਮਗ੍ਰਸਤ ਇਲਾਕਿਆਂ ਵਿੱਚ 5 ਏਕੜ ਜਮੀਨ (ਪਤੀ/ਪਤਨੀ ਦੋਨਾਂ ਨੂੰ ਮਿਲਾ ਕੇ) ਦੀ ਮਾਲਕੀ ਹੋਵੇ, ਪੈਨਸ਼ਨ ਲਈ ਯੋਗ ਪਾਤਰ ਹੋਣਗੇ। ਜ਼ਮੀਨ ਸਬੰਧੀ ਰਿਪੋਰਟ ਮਾਲ ਵਿਭਾਗ (ਪਟਵਾਰੀ) ਵੱਲੋ ਕੀਤੀ ਜਾਵੇਗੀ।
ਸਹੂਲਤਾਂ
ਪੈਨਸ਼ਨ ਦੀ ਦਰ 1500/- ਪ੍ਰਤੀ ਮਹੀਨਾ
ਯੋਗਤਾ
ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000/- ਤੋਂ ਵੱਧ ਨਾ ਹੋਵੇ, ਉਹਨਾਂ ਨੂੰ ਵਿੱਤੀ ਸਹਾਇਤਾ ਮੰਨਜੂਰ ਕੀਤੀ ਜਾਂਦੀ ਹੈ।
ਦਸਤਾਵੇਜ਼
ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਵੋਟਰ ਸੂਚੀ ਜਾਂ ਦਸਵੀਂ ਦਾ ਸਰਟੀਫਿਕੇਟ ਜਾਂ ਰਜਿਸਟਰਾਰ ਜਨਮ ਅਤੇ ਮੌਤ ਵਿਭਾਗ ਵੱਲੋਂ ਜਾਰੀ ਸਰਟੀਫਿਕੇਟ।
(ਉਕਤ ਵਿਚੋ ਕੋਈ ਇੱਕ ਉਮਰ ਦਾ ਸਬੂਤ)
ਸੰਪਰਕ
ਅਰਜ਼ੀ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.ਓ.) ਦਫ਼ਤਰ, ਸੇਵਾ ਕੇਂਦਰਾਂ, ਮਹਿਕਮੇ ਦੀ ਵੈਬ ਸਾਈਟ, ਐਸ.ਡੀ.ਐਮ. ਦਫ਼ਤਰ, ਆਂਗਨਵਾੜੀ ਕੇਂਦਰ, ਪੰਚਾਇਤ ਅਤੇ ਬੀ.ਡੀ.ਪੀ.ੳ. ਦਫ਼ਤਰ ਵਿੱਚ ਉਪਲਬਧ ਹੋਣਗੇ। ਅਰਜ਼ੀ ਫਾਰਮ ਪ੍ਰਾਪਤ ਹੋਣ ਦੀ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਸੀ.ਡੀ.ਪੀ.ੳ. ਵੱਲੋ ਪੜਤਾਲ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਪੈਨਸ਼ਨ ਮੰਨਜੂਰ ਕੀਤੀ ਜਾਵੇਗੀ।
ਸ਼ਿਕਾਇਤਾਂ ਦਾ ਨਿਪਟਾਰਾ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਾਂ
ਮੁੱਖ ਦਫ਼ਤਰ: (0172-2608746)
ਈ-ਮੇਲ
dsswcd@punjab.gov.in
ਵਧੇਰੇ ਜਾਣਕਾਰੀ ਲਈ :