ਆਈ.ਸੀ.ਡੀ.ਐਸ.ਸਕੀਮ ਅਧੀਨ 6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਦੀਆਂ ਮਾਵਾਂ ਨੂੰ 6 ਸੇਵਾਵਾਂ ਪੂਰਕ ਪੋਸ਼ਕ ਆਹਾਰ, ਟੀਕਾਕਰਨ, ਸਿਹਤ ਦੀ ਜਾਂਚ-ਪੜਤਾਲ, ਨਿਊਟਰੀਸ਼ਨ ਅਤੇ ਸਿਹਤ ਸਬੰਧੀ ਸਿਖਿਆ, ਪੂਰਵ ਸਕੂਲ ਸਿੱਖਿਆ ਅਤੇ ਰੈਫਰਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਸਪਲੀਮੈਂਟਰੀ ਨਿਊਟ੍ਰੀਸ਼ਨ ਪੋ੍ਰਗਰਾਮ ਇਨ੍ਹਾਂ ਸੇਵਾਵਾਂ ਵਿੱਚੋਂ ਇੱਕ ਹੈ, ਜਿਸ ਲਈ ਰਾਜ ਸਰਕਾਰ ਵਲੋਂ ਸਲਾਨਾ ਸਟੇਟ ਪਲਾਨ ਵਿੱਚੋਂ ਫੰਡਜ਼ ਉਪਲੱਬਧ ਕਰਵਾਏ ਜਾਂਦੇ ਹਨ। ਇਸ ਸਕੀਮ ਅਧੀਨ ਕੇਂਦਰ ਅਤੇ ਰਾਜ ਸਰਕਾਰ ਵੱਲੋਂ 50:50 ਦੇ ਹਿਸਾਬ ਨਾਲ ਖਰਚਾ ਕੀਤਾ ਜਾਂਦਾ ਹੈ। ਇਹਨਾਂ ਸੇਵਾਵਾਂ ਨੂੰ ਪੋਸ਼ਣ ਅਭਿਆਣ ਸਕੀਮ ਅਧੀਨ ਵੀ ਕਵਰ ਕੀਤਾ ਜਾ ਰਿਹਾ ਹੈ।

ਸਹੂਲਤਾਂ

6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ 6 ਤਰਾਂ ਦੀਆਂ ਸੇਵਾਵਾਂ ਜਿਵੇਂ ਕਿ ਪੂਰਕ ਪੋਸ਼ਕ ਆਹਾਰ, ਟੀਕਾਕਰਨ, ਸਿਹਤ ਦੀ ਜਾਂਚ-ਪੜਤਾਲ, ਨਿਊਟਰੀਸ਼ਨ ਅਤੇ ਸਿਹਤ ਸਬੰਧੀ ਸਿੱਖਿਆ, ਸਕੂਲ ਪੂਰਵ ਸਿੱਖਿਆ ਅਤੇ ਰੈਫਰਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਯੋਗਤਾਵਾਂ

6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਆਂਗਣਵਾੜੀ ਸੈਂਟਰਾਂ ਰਾਹੀਂ 6 ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਦਸਤਾਵੇਜ਼

ਆਧਾਰ ਕਾਰਡ, ਬੱਚੇ ਦੇ ਜਨਮ ਸਰਟੀਫਿਕੇਟ ਦੀ ਕਾਪੀ

ਸੰਪਰਕ

ਪਿੰਡ ਦੀ ਆਂਗਣਵਾੜੀ ਵਰਕਰ ਨਾਲ ਰਜਿਸਟੇ਼ਸਨ ਸਬੰਧੀ ਸੰਪਰਕ ਕੀਤਾ ਜਾਵੇ।

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ।

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ।

ਮੁੱਖ ਦਫਤਰ (0172-2608746)

-ਮੇਲ

dsswcd@punjab.gov.in

ddicdsheadOffice@rediffmail.com

ਵਧੇਰੇ ਜਾਣਕਾਰੀ ਲਈ:

icds-wcd.nic.in

icds-wcd.nic.in/icdsawc.aspx

wcd.nic.in/schemes/anganwadi-services-scheme