ਇਸ ਯੋਜਨਾ ਦਾ ਉਦੇਸ਼ ਦਿਵਿਆਂਗ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ, ਅਕਾਦਮਿਕ, ਤਕਨੀਕੀ ਜਾਂ ਪੇਸ਼ੇਵਰ ਸਿਖਲਾਈ ਦੇਣਾ ਹੈ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਸਮਾਜ ਦੇ ਉਪਕਾਰੀ ਮੈਂਬਰ ਬਣ ਸਕਣ।

ਵਜੀਫੇ ਦੀ ਦਰ

ਇਸ ਯੋਜਨਾ ਦੇ ਤਹਿਤ 200/- ਰੁਪਏ ਪ੍ਰਤੀ ਮਹੀਨਾ ਵਜੀਫਾ ਪ੍ਰਤੀ ਦਿਵਿਆਂਗ ਵਿਦਿਆਰਥੀ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੀ ਸਿੱਖਿਆ ਲਈ ਦਿੱਤਾ ਜਾਂਦਾ ਹੈ ਅਤੇ 300/- ਰੁਪਏ ਪ੍ਰਤੀ ਮਹੀਨਾ ਪ੍ਰਤੀ ਦਿਵਿਆਂਗ ਵਿਦਿਆਰਥੀ 9 ਵੀਂ ਕਲਾਸ ਤੋਂ ਉੱਪਰਲੀਆਂ ਕਲਾਸਾਂ ਲਈ ਦਿੱਤਾ ਜਾਂਦਾ ਹੈ।

ਯੋਗਤਾ

1. 40% ਅਤੇ ਇਸ ਤੋਂ ਵੱਧ ਦਿਵਿਆਂਗਤਾ ਵਾਲੇ ਸਾਰੇ ਵਿਦਿਆਰਥੀ, ਜੋ ਆਰ.ਪੀ.ਡਬਲਿਊ.ਡੀ. ਐਕਟ, 2016 ਨਾਲ ਨੱਥੀ ਸਾਰਨੀ ਵਿੱਚ ਦਰਜ ਕਿਸੇ ਇੱਕ ਜਾਂ ਇੱਕ ਤੋਂ ਵੱਧ ਦਿਵਿਆਂਗਤਾਵਾਂ ਤੋਂ ਪੀੜ੍ਹਤ ਹਨ, ਇਸ ਵਜੀਫੇ ਦੇ ਪਾਤਰ ਹੋਣਗੇ।

2. ਪਰਿਵਾਰ / ਸਰਪ੍ਰਸਤ ਦੀ ਆਮਦਨ 5000/- ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। (60,000/- ਰੁਪਏ ਸਲਾਨਾ)

3. ਉਮੀਦਵਾਰ ਵੱਲੋਂ ਪਿਛਲੀ ਸਲਾਨਾ ਪ੍ਰੀਖਿਆ ਵਿੱਚ ਘੱਟੋ-ਘੱਟ 40% ਅੰਕ ਪ੍ਰਾਪਤ ਕੀਤੇ ਹੋਣ।

() ਪੇਂਡੂ ਖੇਤਰਾਂ ਦੀਆਂ ਦਿਵਿਆਂਗਤਾਵਾਂ ਵਾਲੀਆਂ ਵਿਦਿਆਰਥਣਾਂ ਲਈ ਹਾਜ਼ਰੀ ਵਜ਼ੀਫ਼ਾ ਸਕੀਮ

ਇਸ ਯੋਜਨਾ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਦਿਵਿਆਂਗ ਲੜਕੀਆਂ ਦੀ ਸਥਿਤੀ ਨੂੰ ਉੱਚਾ ਚੁੱਕਣਾ ਹੈ ਅਤੇ ਨਾਲ ਹੀ ਇਨ੍ਹਾਂ ਲੜਕੀਆਂ ਨੂੰ ਹਾਜ਼ਰੀ ਦੇ ਸਕਾਲਰਸ਼ਿਪ ਦੇ ਰੂਪ ਵਿੱਚ ਪ੍ਰੋਤਸਾਹਨ ਦੇ ਕੇ ਆਪਣੇ ਆਪ ਨੂੰ ਨਿਰਭਰ ਬਣਾਉਣਾ ਹੈ।

ਵਜ਼ੀਫ਼ੇ ਦੀ ਦਰ

1. 10 ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਲਈ 2500/- ਰੁਪਏ ਸਾਲਾਨਾ।

2. 10+1 ਅਤੇ ਇਸ ਤੋਂ ਉੱਚੇ ਪੱਧਰ ਦੀਆਂ ਵਿਦਿਆਰਥਣਾਂ ਲਈ 3000/- ਰੁਪਏ ਸਾਲਾਨਾ।

ਯੋਗਤਾ

1. 40% ਅਤੇ ਇਸ ਤੋਂ ਵੱਧ ਦਿਵਿਆਂਗਤਾ ਵਾਲੇ ਸਾਰੇ ਵਿਦਿਆਰਥੀ, ਜ਼ੋ ਆਰ.ਪੀ.ਡਬਲਿਊ.ਡੀ. ਐਕਟ, 2016 ਨਾਲ ਨੱਥੀ ਸਾਰਨੀ ਵਿੱਚ ਦਰਜ ਕਿਸੇ ਇੱਕ ਜਾਂ ਇੱਕ ਤੋਂ ਵੱਧ ਦਿਵਿਆਂਗਤਾਵਾਂ ਤੋਂ ਪੀੜ੍ਹਤ ਹਨ, ਇਸ ਵਜ਼ੀਫ਼ੇ ਦੇ ਪਾਤਰ ਹੋਣਗੇ।

2. ਪਰਿਵਾਰ / ਸਰਪ੍ਰਸਤ ਦੀ ਆਮਦਨ 5000 / - ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ।

3. ਵਿਦਿਆਰਥੀ ਦੀ ਹਾਜ਼ਰੀ ਸਕੂਲ ਜਾਂ ਕਾਲਜ ਵਿੱਚ ਘੱਟੋਂ 70 ਪ੍ਰਤੀਸ਼ਤ ਹੋਣੀ ਲਾਜਮੀ ਹੈ।

ਅਰਜ਼ੀ ਦੇਣ ਦੀ ਵਿਧੀ

ਵਜ਼ੀਫ਼ੇ ਲਈ ਬਿਨੈ-ਪੱਤਰ ਸਕੂਲ / ਕਾਲਜ / ਸੰਸਥਾ ਦੇ ਮੁੱਖੀ ਨੂੰ ਜਮ੍ਹਾ ਕੀਤਾ ਜਾਂਦਾ ਹੈ ਜੋ ਕਿ ਇਸਦੀ ਪੁਸ਼ਟੀ ਕਰਨ ਤੋਂ ਬਾਅਦ ਸਬੰਧਤ ਜਿ਼ਲ੍ਹੇ ਦੇ ਡੀ.ਐਸ.ਐਸ.ਓ. ਨੂੰ ਭੇਜਦਾ ਹੈ।

ਸਹੂਲਤਾਂ

ਰਾਜ ਵਿੱਚ ਦਿਵਿਆਂਗ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਅਤੇ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਨਾ ਹੈ।

ਦਸਤਾਵੇਜ਼

(ੳ) ਦਿਵਿਆਂਗਤਾ ਸਰਟੀਫਿਕੇਟ /UDID card 40%ਜਾਂ ਵੱਧ ਦਿਵਿਆਂਗਤਾ ਦਰਸਾਉਂਦਾ ਹੋਵੇ।

(ਅ) ਮਾਪਿਆ ਦੀ ਆਮਦਨੀ ਸਰਟੀਫਿਕੇਟ 60,000/- ਰੁਪਏ ਪ੍ਰਤੀ ਸਾਲ ਤੋਂ ਘੱਟ।

(ੲ) ਬੈਂਕ ਖਾਤੇ ਦੇ ਵੇਰਵਿਆਂ ਦੀ ਕਾਪੀ।

ਭੁਗਤਾਨ ਦਾ ਤਰੀਕਾ

ਵਜੀਫੇ ਦੀ ਰਕਮ ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ।

ਸੰਪਰਕ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫਤਰ (0172-2608746)

-ਮੇਲ

dsswcd@punjab.gov.in

dddwcd8@gmail.com

 

ਵਧੇਰੇ ਜਾਣਕਾਰੀ ਲਈ :

https://scholarships.gov.in/