ਬੱਚਿਆਂ ਦੇ ਹੱਕਾਂ ਦੀ ਰੱਖਿਆ, ਪ੍ਰਫੁੱਲਤ ਅਤੇ ਪੈਰਵੀ ਕਰਨ ਲਈ ਰਾਜ ਸਰਕਾਰ ਵੱਲੋਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦਾ ਗਠਨ ਕਮਿਸ਼ਨ ਫਾਰ ਦਾ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਐਕਟ, 2005 ਦੇ ਸੈਕਸ਼ਨ 17 ਅਧੀਨ ਮਿਤੀ 15.04.2011 ਨੂੰ ਕੀਤਾ ਗਿਆ ਹੈ।

ਕਮਿਸ਼ਨ ਨੂੰ ਐਕਟ ਅਨੁਸਾਰ ਮਿਲੇ ਮੈਨਡੇਟ ਅਨੁਸਾਰ ਰਾਜ ਵਿੱਚ ਬੱਚਿਆਂ ਵਿਰੁੱਧ ਹੋ ਰਹੇ ਜ਼ੁਰਮਾਂ, ਜਿਵੇਂ ਅਪਹਰਣ, ਕਤਲ, ਬਲਾਤਕਾਰ ਅਤੇ ਬਾਲ ਮਜ਼ਦੂਰੀ ਆਦਿ ਸਬੰਧੀ ਰਾਜ ਦੇ ਵੱਖ-2 ਖੇਤਰਾਂ ਤੋਂ ਪ੍ਰਾਪਤ ਸ਼ਿਕਾਇਤਾਂ ਅਤੇ ਇਲੈਕਟਰਾਨਿਕ ਅਤੇ ਪ੍ਰਿੰਟ ਮੀਡੀਆ ਰਾਹੀਂ ਛਪੀਆਂ ਖਬਰਾਂ ਦਾ ਸੂ-ਮੋਟੋ ਨੋਟਿਸ ਲਿਆ ਜਾਂਦਾ ਹੈ ਅਤੇ ਸਬੰਧਤਾਂ ਨੂੰ ਬੁਲਾਕੇ ਸੁਣਵਾਈ ਕੀਤੀ ਜਾਂਦੀ ਹੈ ਅਤੇ ਉਸ ਅਨੁਸਾਰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਲੋੜ ਅਨੁਸਾਰ ਸਬੰਧਤ ਅਥਾਰਟੀਜ਼ ਨੂੰ ਪ੍ਰੀਵੈਨਟਿਵ ਸਟੈਪਸ ਚੁੱਕਣ ਲਈ ਯੋਗ ਕਾਰਵਾਈ ਕਰਨ ਲਈ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਹਨ।ਕਮਿਸ਼ਨ ਵਲੋਂ ਆਮ ਪਬਲਿਕ ਅਤੇ ਸਟੇਕਹੋਲਡਰਾਂ ਨੂੰ ਜਾਗਰੂਕ ਕਰਨ ਲਈ ਸਮੇਂ-2 ਤੇ ਜਾਗਰੂਕਤਾਂ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਸਹੂਲਤਾਂ

ਬੱਚਿਆਂ ਦੇ ਹੱਕਾਂ ਦੀ ਰੱਖਿਆ ਕਰਨਾ।

ਸੰਪਰਕ

ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ,

ਦੂਸਰੀ ਮੰਜ਼ਿਲ, ਟਾਵਰ ਨੰ: 4, ਵਣ ਵਿਭਾਗ, ਸੈਕਟਰ-68, ਐਸ.ਏ.ਐਸ. ਨਗਰ।

0172-2298093, 2298000

ਫੈਕਸ: 0172-2298040

-ਮੇਲ

scpcrpunjab@gmail.com