ਇਹ ਸਕੂਲ 1948 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਸਕੂਲ ਵਿੱਚ ਸਿਰਫ ਲੜਕੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ ਸਿਰਫ ਗਰੀਬ ਪਰਿਵਾਰਾਂ ਅਤੇ ਲੋੜਵੰਦ ਬੱਚਿਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ। ਇਸ ਸਕੂਲ ਦੀ ਸਮਰੱਥਾ 500 ਬੱਚਿਆਂ ਦੀ ਹੈ। ਇਹ ਸਕੂਲ ਗਾਂਧੀ ਵਨਿਤਾ ਆਸ਼ਰਮ ਜਲੰਧਰ ਵਿਖੇ ਜਲੰਧਰ-ਕਪੂਰਥਲਾ ਰੋਡ ਉੱਤੇ ਨੇੜੇ ਕਪੂਰਥਲਾ ਚੌਂਕ ਸਥਿਤ ਹੈ। ਇਸ ਸਕੂਲ ਵਿੱਚ ਪ੍ਰਤੀ ਬੱਚਾ ਪ੍ਰਤੀ ਮਹੀਨਾ 2000 ਰੁਪਏ ਦਾ ਖਰਚ ਕਰਨ ਦੀ ਵਿਵਸਥਾ ਹੈ।

ਇਸ ਸਕੂਲ ਵਿੱਚ ਜਿਹੜੀਆਂ ਵਿਧਵਾਵਾਂ ਹੋਮ ਫਾਰ ਵਿਡੋਜ਼ ਐਡ ਡੈਸਟੀਚਿਓਟ ਵੂਮੈਨ ਜਲੰਧਰ ਵਿੱਚ ਰਹਿ ਰਹੀਆਂ ਹਨ, ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ।

ਜਿਨ੍ਹਾਂ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਸਕੂਲੀ ਖਰਚੇ ਦੇਣ ਤੋਂ ਅਸਮਰੱਥ ਹਨ ਜਾਂ ਗਰੀਬ ਪਰਿਵਾਰ ਦੀਆਂ ਵਿਧਵਾਵਾਂ ਦੇ ਬੱਚਿਆਂ ਨੂੰ ਵੀ ਇਸ ਸਕੂਲ ਵਿੱਚ ਦਾਖਲ ਕੀਤਾ ਜਾਂਦਾ ਹੈ।

ਸਹੂਲਤਾਂ

ਇਸ ਸਕੂਲ ਵਿੱਚ ਦਸਵੀਂ ਪੱਧਰ ਤੱਕ ਮੁਫਤ ਵਿੱਦਿਆ ਮੁਹੱਈਆ ਕਰਵਾਈ ਜਾਂਦੀ ਹੈ। ਦਾਖਲ ਵਿਦਿਆਰਥਣਾਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਦਿੱਤੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਬੱਚਿਆਂ ਨੂੰ ਕੰਪਿਊਟਰ ਦੀ ਸਿਖਲਾਈ, ਖੇਡਾਂ ਅਤੇ ਮਨੋਰੰਜਨ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਦਾਖਲੇ ਦੀ ਵਿਧੀ

ਹਰ ਸਾਲ ਨਵੇਂ ਸ਼ੈਸ਼ਨ(01 ਅਪ੍ਰੈਲ ਤੋਂ ਲੈ ਕੇ 31 ਦਸੰਬਰ) ਤੱਕ ਲੋੜਵੰਦ ਤੇ ਯੋਗ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕੀਤਾ ਜਾਂਦਾ ਹੈ।

ਸੰਪਰਕ

ਜ਼ਿਲਾ ਸਮਾਜਿਕ ਸੁਰੱਖਿਆ ਅਫਸਰ

ਅਤੇ ਸੁਪਰਡੰਟ, ਗਾਂਧੀ ਵਨਿਤਾ ਆਸ਼ਰਮ,ਜਲੰਧਰ।

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਤੇ

ਸੁਪਰਡੰਟ, ਗਾਂਧੀ ਵਨਿਤਾ ਆਸ਼ਰਮ, ਜਲੰਧਰ।

ਮੁੱਖ ਦਫਤਰ (0172-2608746)

-ਮੇਲ

dsswcd@punjab.gov.in

jointdirector_ss@yahoo.com