ਸਮਾਜਿਕ ਸੁਰੱਖਿਆ ਵਿਭਾਗ ਦੁਆਰਾ ਲੁਧਿਆਣਾ, ਬਠਿੰਡਾ ਅਤੇ ਹੁਸ਼ਿਆਰਪੁਰ ਵਿਖੇ 03 ਵੋਕੇਸ਼ਨਲ ਰਿਹੈਬਲੀਟੇਸ਼ਨ ਸੈਂਅਰ ਚਲਾਏ ਜਾ ਰਹੇ ਹਨ ਅਤੇ ਜ਼ਿਲ੍ਹਾ ਲੁਧਿਆਣਾ ਦੇ ਸ਼ਿਮਲਾਪੁਰੀ ਵਿਖੇ ਅੰਗਹੀਣਾਂ ਲਈ ਇਕ ਵਰਕਸ਼ਾਪ 18 ਤੋਂ 40 ਸਾਲ ਦੀ ਉਮਰ ਵਰਗ ਦੇ ਦਿਵਿਆਂਗ ਵਿਅਕਤੀਆਂ ਨੂੰ ਵੱਖ-ਵੱਖ ਕਿਸਮਾਂ ਦੀ ਟ੍ਰੇਨਿੰਗ ਜਿਵੇਂ ਕਿ ਸਲਾਈ, ਕੱਪੜ੍ਹੇ ਦੀ ਕਟਾਈ, ਟਾਈਪਿੰਗ / ਸਟੈਨੋਗ੍ਰਾਫੀ ਆਦਿ ਦੀ ਸਿਖਲਾਈ ਦੇਣ ਲਈ ਚਲਾਈ ਜਾ ਰਹੀ ਹੈ।
ਵਜ਼ੀਫ਼ੇ ਦੀ ਦਰ
ਹਰ ਇੱਕ ਸਿਖਿਆਰਥੀ ਨੂੰ 2000/- ਪ੍ਰਤੀ ਮਹੀਨਾ ਵਜ਼ੀਫ਼ਾ ਉਹਨਾ ਦੇ ਖਾਤਿਆ ਵਿੱਚ ਜਮਾਂ ਕੀਤਾ ਜਾਂਦਾ ਹੈ।
ਦਾਖਲਾ
ਹਰ ਸਾਲ ਅਪ੍ਰੈਲ ਮਹੀਨੇ ਦੌਰਾਨ ਪ੍ਰਮੁੱਖ ਖੇਤਰੀ ਅਖਬਾਰਾਂ ਵਿੱਚ ਸੁਪਰਡੰਟ ਵੀ.ਆਰ.ਸੀ ਵੱਲੋ ਇਸ਼ਤਿਹਾਰਬਾਜ਼ੀ ਰਾਹੀਂ ਲੋੜਵੰਦ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਜਾਦੇ ਹਨ। ਬਿਨੈ ਪੱਤਰਾਂ ਨੂੰ ਸਬੰਧਤ ਵੀ.ਆਰ.ਸੀ ਦੇ ਸੁਪਰਡੈਂਟ ਦੇ ਦਫ਼ਤਰ ਵਿੱਚ ਸਵੀਕਾਰਿਆ ਜਾਂਦਾ ਹੈ।
ਸਹੂਲਤਾਂ
ਸਰੀਰਕ ਤੌਰ `ਤੇ ਦਿਵਿਆਂਗ ਵਿਅਕਤੀਆਂ ਨੂੰ ਵੱਖ-ਵੱਖ ਕਿੱਤਿਆਂ ਜਿਵੇਂ ਕਿ ਬੁਣਾਈ, ਸਲਾਈ, ਕੈਨਿੰਗ, ਮੋਮਬੱਤੀ ਬਣਾਉਣਾ ਆਦਿ ਕੰਮਾਂ ਵਿਚ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ ਤੇ ਸਵੈ-ਨਿਰਭਰ ਬਣਾਇਆ ਜਾ ਸਕੇ।
ਯੋਗਤਾ
1. ਸਾਰੇ ਬਿਨੈਕਾਰਾਂ ਕੋਲ 40% ਜਾਂ ਵੱਧ ਦਿਵਿਆਂਗਤਾ ਸਰਟੀਫਿਕੇਟ ਹੋਣਾ ਲਾਜਮੀ ਹੈ।
2. ਬਿਨੈਕਾਰ ਦੀ ਉਮਰ 18 ਤੋ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਦਸਤਾਵੇਜ਼
ਨਿਯਮਾਂ ਅਨੁਸਾਰ
ਸੰਪਰਕ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਸ਼ਿਕਾਇਤਾਂ ਦਾ ਨਿਪਟਾਰਾ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਮੁੱਖ ਦਫ਼ਤਰ: (0172-2608746)
ਈ-ਮੇਲ