ਇਹ ਸਕੀਮ 20-7-1961 ਨੂੰ ਲਾਗੂ ਹੋਈ ਸੀ। ਇਸ ਸਕੀਮ ਅਧੀਨ ਉਹ ਸਵੈ-ਇਛੁੱਕ ਸੰਸਥਾਵਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ, ਜਿਹੜੀਆਂ ਸੋਸਾਇਟੀਜ਼ ਰਜਿਸਟਰੇਸ਼ਨ ਐਕਟ 1860 ਅਧੀਨ ਰਜਿਸਟਰਡ ਹੋਈਆਂ ਹੋਣ ਅਤੇ ਉਹ ਪਿਛਲੇ ਤਿੰਨ ਸਾਲਾ ਤੋਂ ਹੇਠ ਲਿਖੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਹੋਣ:-

  • ਬੱਚਿਆਂ ਦੀ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ।

  • ਔਰਤਾਂ ਦੀ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ।

  • ਨੌਜਵਾਨਾਂ ਦੀ ਭਲਾਈ ਲਈ - ਨੌਜਵਾਨ ਕਲੱਬ ਆਦਿ।

  • ਦਿਵਿਆਂਗਾ/ਬਜੁਰਗਾਂ/ਭਿਖਾਰੀਆਂ ਦੀ ਭਲਾਈ ਆਦਿ ਦੇ ਕੰਮਾਂ ਲਈ।

ਸਹੂਲਤਾਂ

ਇਸ ਸਕੀਮ ਅਧੀਨ ਇਕ ਸਵੈ-ਇਛੱਕ ਸੰਸਥਾ ਨੂੰ ਇਕ ਸਾਲ ਵਿੱਚ ਇਕ ਜਾਂ ਇਕ ਤੋਂ ਵੱਧ ਪ੍ਰੋਜੈਕਟ ਵਾਸਤੇ ਵੱਧ ਤੋ ਵੱਧ 2.00 ਲੱਖ ਤੱਕ ਦੀ ਗ੍ਰਾਂਟ ਦਿੱਤੀ ਜਾ ਸਕਦੀ ਹੈ।

ਅਪਲਾਈ ਕਰਨ ਦੀ ਵਿਧੀ

ਸਵੈ ਇੱਛੁਕ ਸੰਸਥਾਵਾ ਵਲੋਂ ਗ੍ਰਾਂਟ-ਇੰਨ-ਏਡ ਪ੍ਰਾਪਤ ਕਰਨ ਲਈ ਨਿਰਧਾਰਿਤ ਅਰਜ਼ੀ ਪ੍ਰੋਫਾਰਮੇ (ਦੋ ਪਰਤਾਂ) ਵਿੱਚ ਡਿਪਟੀ ਕਮਿਸਨਰ ਦੀ ਸਿਫਾਰਸ਼ ਕਰਵਾਉਣ ਉਪਰੰਤ ਇਸ ਵਿਭਾਗ ਨੂੰ ਭੇਜੀ ਜਾਵੇਗੀ। ਇਸ ਅਰਜ਼ੀ ਵਿੱਚ ਜਿਸ ਪ੍ਰੋਗਰਾਮ ਵਾਸਤੇ ਗ੍ਰਾਂਟ ਲੈਣੀ ਹੈ ਉਸ ਪ੍ਰੋਗਰਾਮ ਬਾਰੇ ਪ੍ਰੋਜੈਕਟ ਰਿਪੋਰਟ, ਸੰਸਥਾ ਦੇ ਨਿਯਮਾਂ ਦੀ ਕਾਪੀ, ਪਿਛਲੇ 3 ਸਾਲ ਵਿੱਚ ਕੀਤੇ ਖਰਚਿਆਂ ਦੀ ਰਿਪੋਰਟ ਸਾਮਲ ਹੋਣਾ ਚਾਹੀਦੀ ਹੈ।

ਮੰਨਜੂਰ ਕਰਨ ਦੀ ਵਿਧੀ

ਡਿਪਟੀ ਕਮਿਸ਼ਨਰ ਵਲੋਂ ਸਿਫਾਰਸ ਕੀਤੀਆਂ ਅਰਜ਼ੀਆਂ ਦੀ ਛਾਣ-ਬੀਣ ਕਰਨ ਉਪਰੰਤ ਯੋਗ ਅਰਜ਼ੀਆਂ ਨੂੰ ਡਾਇਰੈਕਟਰ, ਸਮਾਜਿਕ ਸੁਰੱਖਿਆ ਵਿਭਾਗ ਦੀ ਪ੍ਰਧਾਨਗੀ ਹੇਠ ਗਠਿਤ ਵਿਭਗੀ ਕਮੇਟੀ ਵਲੋਂ ਪ੍ਰਵਾਨ ਕਰਕੇ ਮੰਨਜੂਰ ਕੀਤਾ ਜਾਂਦਾ ਹੈ। ਇਹ ਗ੍ਰਾਂਟ ਸੰਸਥਾਂ ਦੇ ਖਾਤੇ ਵਿੱਚ ਸਿੱਧੀ ਟਰਾਸਫਰ ਕੀਤੀ ਜਾਂਦੀ ਹੈ।

ਸੰਪਰਕ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

 

ਸਾਲ 2019-20 ਦੌਰਾਨ ਨਾਨ-ਪਲਾਨ ਸਕੀਮ ਅਧੀਨ ਪ੍ਰਵਾਨ ਕੀਤੀ ਗਈ ਰਾਸ਼ੀ ਦਾ ਵੇਰਵਾ।

ਲੜੀ ਨੰ

ਸੰਸਥਾ ਦਾ ਨਾਂ

ਮੰਤਵ

ਕਮੇਟੀ ਵੱਲੋਂ ਸਿਫਾਰਸ਼ ਅਤੇ ਮੰਨਜੂਦ ਕੀਤੀ ਰਕਮ

1H

2H

3H

4H

1

ਰਾਧੇ ਸ਼ਾਮ ਕੁਸ਼ਟ ਆਸ਼ਰਮ ਲੈਪੋਰੇਸੀ ਕਲੋਨੀ ਨੇੜੇ ਰੇਲਵੇ ਸਟੇਸ਼ਨ ਬਿਆਸ ਜਿਲ੍ਹਾਂ- ਅੰਮ੍ਰਿਤਸਰ

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

80,000$^

 

2

ਗੁਰੂ ਰਾਮ ਦਾਸ ਕੁਸ਼ਟ ਆਸ਼ਰਮ, ਲੈਪੋਰੇਸੀ ਕਲੋਨੀ ਝੂਬਾਲ ਰੋਡ, ਅੰਮ੍ਰਿਤਸਰ

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

1,50,000$^

3

ਗੁਰੂ ਰਾਮ ਦਾਸ ਕੁਸ਼ਟ ਆਸ਼ਰਮ, ਲੈਪੋਰੇਸੀ ਕਲੋਨੀ , ਨੂਰਦੀ ਰੋਡ ਤਰਨ ਤਾਰਨ

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

80,000$^

4

ਜਿਲ੍ਹਾ ਐਂਟੀ ਲੈਪੋਰਸੀ ਐਸੋਸੀਏਸ਼ਨ (ਜਿਲਾ ਕੁਸ਼ਟ ਨਿਵਾਰਨ ਸੰਮਤੀ ਜਲੰਧਰ)

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

2,00,000$^

5

ਦੋਆਬਾ ਕੁਸ਼ਟ ਆਸ਼ਰਮ ਅੰਗਹੀਣ ਵਿਆਕਤੀਆਂ ਦੀ ਸੰਸਥਾ ਗਾਧੀ ਧਾਮ ਨਵਾ ਸ਼ਹਿਰ, ਜਿਲ੍ਹਾਂ- ਨਵਾ ਸ਼ਹਿਰ

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

1,00,000$^

6

ਨੇਤਾ ਜੀ ਸੁਭਾਸ਼ ਅਜਾਦ ਹਿੰਦ ਕੁਸ਼ਟ ਆਸ਼ਰਮ ਨਵੀ ਸਬਜੀ ਮੰਡੀ ਬਰਨਾਲਾ।

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

80,000$^

7

ਦੀ ਸਤਲੁਜ ਕੁਸ਼ਟ (ਲੈਪਰੋਸੀ ਐਸੋਸੀਏਸ਼ਨ) ਜੀ.ਟੀ.ਰੋਡ, ਫਿਲੌਰ ਜਿਲ੍ਹਾਂ ਜਲੰਧਰ

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

80,000$^

8

ਅਪਾਹਜ ਆਸ਼ਰਮ ਨੈੜੇ ਐਚ.ਐਮ,ਵੀ ਕਾਲਜ ਜੀ.ਟੀ.ਰੋਡ ਜਲੰਧਰ

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

1,50,000$^

9

ਨਿਰਮੋਹੀ ਕੁਸ਼ਟ ਆਸ਼ਰਮ ਲੈਪੋਰਸੀ ਕਲੋਨੀ ਰਾਮ ਮੰਦਰ ਬਾਈਪਾਸ ਨੇੜੇ ਗੰਦਾ ਨਾਲਾ, ਬਾਘਾ ਪੁਰਾਣਾ ਰੋਡ ਮੋਗਾ

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

1,20,000$^

10

ਪਰਮਾਨੰਦ ਕੁਸ਼ਟ ਆਸ਼ਰਮ ਬਠਿੰਡਾ ਨੇੜੇ ਐਮ.ਐਂਡ.ਡੀ ਸਕੂਲ ਬਠਿੰਡਾ

ਕੁਸ਼ਟ ਰੋਗੀਆਂ ਦੀ ਭਲਾਈ ਦਾ ਕੰਮ

1,20,000$^

 

ਕੁੱਲ

ਕੇਵਲ ਗਿਆਰਾ ਲੱਖ ਸੱਠ ਹਜਾਰ ਰੁਪਏ

11,60,000$^