ਇਸ ਸਕੀਮ ਦਾ ਮੁੱਖ ਉਦੇਸ਼ ਲੋੜਵੰਦ ਦਿਵਿਆਂਗਜਨਾਂ ਨੂੰ ਵਧੀਆ ਨਕਲੀ ਅੰਗ ਅਤੇ ਸਹਾਇਕ ਯੰਤਰ ਸਵੈ-ਇਛੱਕ ਸੰਸਥਾਵਾਂ ਰਾਹੀਂ ਉਪਲਬਧ ਕਰਵਾਉਣਾ ਹੈ।ਇਹ ਸਹਾਇਕ ਯੰਤਰ ਦਿਵਿਆਂਗਜਨਾਂ ਦੀ ਨਿਰਭਰਤਾ ਘਟਾਉਣ ਅਤੇ ਉਨ੍ਹਾਂ ਦੀ ਸਮਾਜਿਕ, ਮਾਨਸਿਕ, ਮਾਲੀ ਅਤੇ ਸਰੀਰਕ ਯੋਗਤਾ ਵਿੱਚ ਵਾਧਾ ਕਰਨ ਵਿੱਚ ਸਹਾਈ ਹੁੰਦੇ ਹਨ।ਇਸ ਸਕੀਮ ਅਧੀਨ 40 ਪ੍ਰਤੀਸਤ ਦਿਵਿਆਂਗਜਨਾਂ ਜ਼ਿਨ੍ਹਾਂ ਦੀ ਪ੍ਰਤੀ ਮਹੀਨਾ ਆਮਦਨ 20,000 ਤੋਂ ਘੱਟ ਹੈ ਨੂੰ ਮੁਫ਼ਤ ਨਕਲੀ ਅੰਗ ਮੁਹੱਈਆਂ ਕਰਵਾਏ ਜਾਂਦੇ ਹਨ।

ਇਸ ਸਕੀਮ ਅਧੀਨ ਉਨ੍ਹਾਂ ਸਵੈ-ਇਛੁੱਕ ਸੰਸਥਾਵਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ, ਜਿਹੜੀਆਂ

ਸੋਸਾਇਟੀਜ਼ ਰਜਿਸਟਰੇਸ਼ਨ ਐਕਟ 1860 ਅਧੀਨ ਜਾਂ ਕਿਸੇ ਹੋਰ ਸੰਬੰਧਤ ਐਕਟ ਨਾਲ ਰਜਿਸਟਰਡ ਹੋਈਆਂ ਹੋਣ।

ਰਜਿਸਟਰਡ ਚੈਰੀਟੇਬਲ ਟਰੱਸਟ ਅਤੇ ਇੰਡੀਅਨ ਰੈਡ ਕਰਾਸ ਸੋਸਾਇਟੀਆਂ।

ਇਹ ਸਵੈ-ਇਛੱਕ ਸੰਸਥਾਵਾਂ ਇਸ ਖੇਤਰ ਵਿੱਚ ਪਿਛਲੇ 2 ਸਾਲ ਤੋ ਕੰਮ ਕਰ ਰਹੀਆਂ ਹੋਣ।

ਉਨ੍ਹਾਂ ਕੋਲ ਗਠਨ ਕੀਤੀ ਮੈਨਜਮੈਂਟ ਾੱਡੀ ਸਮੇਤ ਉਸਦੀਆਂ ਤਾਕਤਾਂ, ਫਰਜ਼ ਅਤੇ ਜਿੰਮੇਵਾਰੀਆਂ ਉਲੀਕੀਆਂ ਗਈਆਂ ਹੋਣ।

ਸਹੂਲਤਾਂ

ਇਸ ਸਕੀਮ ਅਧੀਨ ਗੈਰ-ਸਰਕਾਰੀ ਸੰਸਥਾਵਾ ਨੂੰ ਵਿੱਤੀ ਸਹਾਇਤਾ ਮੁਹੱਇਆ ਕਰਵਾਈ ਜਾਂਦੀ ਹੈ।ਇਸ ਸਕੀਮ ਦਾ ਮੁਕੰਮਲ ਵੇਰਵਾ ਭਾਰਤ ਸਰਕਾਰ ਦੀ ਵੈਬ-ਸਾਈਟ www.socialjustice.nic.in ਤੇ ਉਪਲਬੱਧ ਹੈ।

ਅਪਲਾਈ ਕਰਨ ਦੀ ਵਿਧੀ

ਸਵੈ ਇਛੱਕ ਸੰਸਥਾਵਾਂ ਵਲੋਂ ਭਾਰਤ ਸਰਕਾਰ ਮਨਿਸਟਰੀ ਆਫ ਸੋ ਜਸਟਿਸ ਐਂਡ ਅਮਪਾਵਰਮੈਟ ਦੀ ਵੈਬ ਸਾਈਟ ਤੇ URL:http//ngograntsje.gov.in ਤੇ ਆਨ-ਆਈਨ ਅਪਲਾਈ ਕੀਤਾ ਜਾਂਦਾ ਹੈ।

ਪ੍ਰਤੀਬੇਨਤੀ/ਸਿ਼ਕਾਇਤ ਕਰਨ ਦੀ ਵਿਧੀ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ।

ਜਾਂ

ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ।

-ਮੇਲ

dsswcd@punjab.gov.in

jointdirector_ss@yahoo.com

ਅਸਿਟੈਂਸ ਟੂ ਡਿਸਏਬਲਡ ਪਰਸਨਜ ਫਾਰ ਪਰਚੇਜ਼/ਫਿਟਿੰਗ ਆਫ ਅਡਿੱਪ ਸਕੀਮ ਸਾਲ 2019-20

ਲੜੀ ਨੰ

ਐਨ ਜੀ ਉਜ਼ ਦਾ ਨਾਂ

ਉਦੇਸ

ਐਨ.ਜੀ.ਉਜ਼ ਵਲੋਂ ਮੰਗੀ ਗਈ ਗ੍ਰਾਂਟ

 

ਡੀ.ਸੀ ਵਲੋ ਸਿਫਾਰਸ ਕੀਤੀ ਗਈ ਗ੍ਰਾਂਟ

ਭਾਰਤ ਸਰਕਾਰ ਵਲੋ ਨਿਰਧਾਰਿਤ ਕੀਤੇ ਗਏ ਨਾਰਮ ਅਨੁਸਾਰ ਸਿਫਾਰਿਸ਼

1

ਗੁਰੂ ਨਾਨਕ ਚੈਰੀਟੇਬਲ ਟਰਸਟ ਗੁਰਮਤ ਭਵਨ

ਮੁਲਾਪੁਰ ਦਾਖਾ ਮੰਡੀ

ਲੁਧਿਆਣਾ

ਅਪੰਗ ਵਅਕਤੀਆਂ ਨੂੰ ਏਡਸ ਅਤੇ ਐਪਲਾਇੰਸੀਸ ਦੀ ਖਰੀਦ/ਫਿਟਿੰਗ ਸਬੰਧੀ ਸਹਾਇਤਾ ਦੇਣ ਬਾਰੇ

29,00,000/-

29,00,000/-

26,19,000/-

2

ਇੰਡੀਅਨ ਰੈਡ ਕਰਾਸ ਸਸਾਇਟੀ ,ਜਿਲਾ ਅਤੇ ਬਰਾਂਚ ਕੇਅਰ ਆਫ ਵਰਕਿੰਗ ਅੋਰਤਾ

ਰਣਬੀਰ ਕਲਬ ਏੇਰੀਆ ਸੰਗਰੂਰ

ਅਪੰਗ ਵਿਅਕਤੀਆਂ ਨੂੰ ਏਡਸ ਅਤੇ ਐਪਲਾਇੰਸੀਸ ਦੀ ਖਰੀਦ/ਫਿਟਿੰਗ ਸਬੰਧੀ ਸਹਾਇਤਾ ਦੇਣ ਬਾਰੇ

56,97,380/-

56,97,380/-

56,97,380/-

3

ਭਾਰਤ ਵਿਕਾਸ ਪ੍ਰੀਸ਼ਦ ਚਰੀਟੇਬਲ ਟਰਸਟ 100 ਸੀ ਬਲਾਕ ਰੀਸ਼ੀ ਨਗਰ ਲੁਧਿਆਣਾ

ਅਪੰਗ ਵਿਅਕਤੀਆਂ ਨੂੰ ਏਡਸ ਅਤੇ ਐਪਲਾਇੰਸੀਸ ਦੀ ਖਰੀਦ/ਫਿਟਿੰਗਂ ਸਬੰਧੀ ਸਹਾਇਤਾ ਦੇਣ ਬਾਰੇ

80,65,000/-

80,65,000/

80,65,000/-

4

ਇੰਡੀਅਨ ਰੈਡ ਕਰਾਸ ਸਸਾਇਟੀ , ਜਿਲਾ ਬਰਾਂਚ ਮਿਨੀ ਸਕੈਟਰੀ ਐਟ ਪੋਸਟ ਆਫਿਸ

ਬਠਿੰਡਾ

ਅਪੰਗ ਵਿਅਕਤੀਆਂ ਨੂੰ ਏਡਸ ਅਤੇ ਐਪਲਾਇੰਸੀਸ ਦੀ ਖਰੀਦ/ਫਿਟਿੰਗ ਸਬੰਧੀ ਸਹਾਇਤਾ ਦੇਣ ਬਾਰੇ

45,41,00/-

45,00,000/-

45,41,600/-

 

ਕੁਲ ਜ਼ੋੜ

 

 

 

2,09,22,980/-