ਪੰਜਾਬ ਰਾਜ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਲੋੜਵੰਦ ਔਰਤਾਂ ਨੂੰ ਸਮਾਜਿਕ ਤਾਲਮੇਲ ਵਧਾਉਣ ਲਈ 50% ਰਿਆਇਤ ਤੇ ਸਫ਼ਰ ਕਰਨ ਦੀ ਸਹੂਲਤ ਦੇਣਾ ਹੈ। ਪੰਜਾਬ ਸਟੇਟ ਟਰਾਂਸਪੋਰਟ ਵਿਭਾਗ ਅਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਨੂੰ ਇਸ ਸਕੀਮ ਦੇ ਲਾਗੂ ਕਰਨ ਵਿੱਚ ਪੈਣ ਵਾਲੇ ਘਾਟੇ ਦੀ ਪ੍ਰਤੀ ਪੂਰਤੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ ਕੀਤੀ ਜਾਂਦੀ ਹੈ।
ਸਹੂਲਤਾਂ
ਪੰਜਾਬ ਰਾਜ ਦੀਆਂ ਵਸਨੀਕ ਅੋਰਤਾਂ ਨੂੰ ਅੱਧੇ ਕਿਰਾਏ ਦੇ ਬੱਸ ਸਫ਼ਰ ਦੀ ਸਹੂਲਤ
ਯੋਗਤਾਵਾਂ
ਬਿਨੈਕਾਰ ਦੀ ਉਮਰ 60 ਸਾਲ ਤੋ ਵੱਧ ਹੋਣੀ ਚਾਹੀਦੀ ਹੈ।
ਦਸਤਾਵੇਜ਼
ਅਧਾਰ ਕਾਰਡ ਜਾਂ ਮੈਟ੍ਰਿਕ ਸਰਟੀਫਿ਼ਕੇਟ (ਉਮਰ ਸਬੰਧੀ)।
ਅਧਾਰ ਕਾਰਡ, ਰਾਸ਼ਨ ਕਾਰਡ ਅਤੇ ਵੋਟਰ ਕਾਰਡ (ਰਿਹਾਇਸ਼ ਸਬੰਧੀ) ਡਾਕਟਰ ਵੱਲੋ ਉਮਰ ਸਬੰਧੀ ਸਰਟੀਫਿ਼ਕੇਟ।
ਸੰਪਰਕ
ਪਿੰਡ ਦੀ ਆਂਗਣਵਾੜੀ ਵਰਕਰ ਨਾਲ ਬੱਸ ਪਾਸ ਬਣਾਉਣ ਸਬੰਧੀ ਫਾਰਮ ਲੈਣ ਲਈ ਸੰਪਰਕ ਕੀਤਾ ਜਾਵੇ।
ਬਲਾਕ ਪੱਧਰ:- ਬਾਲ ਵਿਕਾਸ ਪ੍ਰੋਜੈਕਟ ਅਫ਼ਸਰ
ਸ਼ਿਕਾਇਤਾਂ ਦਾ ਨਿਪਟਾਰਾ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ
ਮੁੱਖ ਦਫ਼ਤਰ: (0172-2608746)
ਈ-ਮੇਲ
dsswcd@punjab.gov.in