ਇਸ ਸਕੀਮ ਅਧੀਨ ਪਾਤਰਤਾ ਉਮਰ 18 ਸਾਲ ਅਤੇ ਉਸ ਤੋਂ ਵੱਧ ਅਤੇ 80% ਦਿਵਿਆਂਗਤਾ ਹੋਣੀ ਚਾਹੀਦੀ ਹੈ। ਲਾਭਪਾਤਰੀਆਂ ਨੂੰ 300/- ਰੁਪਏ ਪ੍ਰਤੀ ਮਹੀਨਾ ਅਤੇ 80 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਦੇ ਲਾਭਪਾਤਰੀਆਂ ਨੂੰ 500/-ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਬੋਨੇ ਵਿਅਕਤੀ ਵੀ ਇਸ ਪੈਨਸ਼ਨ ਲਈ ਯੋਗ ਹਨ।

ਸਹੂਲਤਾਂ

ਪੈਨਸ਼ਨ ਦੀ ਦਰ 300/- ਰੁ ਪ੍ਰਤੀ ਮਹੀਨਾ (ਉਮਰ 18-79 ਸਾਲ)

ਪੈਨਸ਼ਨ ਦੀ ਦਰ 500/- ਰੁ ਪ੍ਰਤੀ ਮਹੀਨਾ (ਉਮਰ 80 ਸਾਲ ਤੋ ਉਪਰ)

ਯੋਗਤਾ

BPL Category ਅਤੇ Socio Economic Caste Census 2011 (SECC) ਅਧੀਨ ਆਉਂਦੇ ਵਿਅਕਤੀ ਕਵਰ ਕੀਤੇ ਜਾਂਦੇ ਹਨ।

ਸੰਪਰਕ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

ਵਧੇਰੇ ਜਾਣਕਾਰੀ ਲਈ :

socialsecurity.punjab.gov.in

edistrict.punjab.gov.in


 

ਰਾਸ਼ਟਰੀ ਪਾਰਿਵਾਰਿਕ ਲਾਭ ਸਕੀਮ (NFBS)

National Family Benefit Scheme (NFBS)

ਘਰ ਦੇ ਕਮਾਊ ਮੁੱਖੀ ਦੀ ਮੌਤ ਹੋ ਜਾਣ ਤੇ ਉਸ ਦੇ ਬਰੇਵਡ ਹਾਊਸ ਹੋਲਡ ਨੂੰ 20,000/- ਰੁਪਏ ਦੀ ਯੱਕ-ਮੁਸ਼ਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਪ੍ਰਕਾਰ ਦੀ ਮੌਤ (ਕੁਦਰਤੀ ਜਾ ਹੋਰ ਕਾਰਨ ਕਰਕੇ) ਹੋ ਜਾਣ ਤੇ ਪਰਿਵਾਰਿਕ ਸਹਾਇਤਾ ਦਾ ਪਾਤਰ ਹੋਵੋਗਾ। ਪਰਿਵਾਰ ਦੀ ਕੋਈ ਮਹਿਲਾ, ਜੋ ਘਰ ਦਾ ਖਰਚ ਚਲਾਉਦੀ ਹੈ, ਵੀ ਇਸ ਸਕੀਮ ਅਧੀਨ ਘਰ ਦੀ ਕਮਾਊ ਮੁੱਖੀ ਮੰਨੀ ਜਾਂਦੀ ਹੈ।ਲੋਕਲ ਪੜਤਾਲ ਤੋਂ ਬਾਅਦ ਮ੍ਰਿਤਕ ਗਰੀਬ ਦੇ ਪਰਿਵਾਰ ਵਿੱਚ ਉਸ ਜੀਵਤ ਮੈਂਬਰ ਨੂੰ ਪਰਿਵਾਰਕ ਲਾਭ ਦਾ ਭੁਗਤਾਨ ਕੀਤਾ ਜਾਵੇਗਾ, ਜੋ ਉਸ ਪਰਿਵਾਰ ਵਿੱਚ ਪ੍ਰਮੁੱਖ ਵਿਅਕਤੀ ਹੋਵੇਗਾ।ਇਸ ਸਕੀਮ ਅਧੀਨ ਪਰਿਵਾਰ ਸ਼ਬਦ ਵਿੱਚ ਪਤੀ-ਪਤਨੀ, ਛੋਟੇ ਬੱਚੇ, ਅਣ-ਵਿਆਹੀਆਂ ਲੜਕੀਆਂ ਅਤੇ ਆਸ਼ਰਿਤ ਮਾਤਾ-ਪਿਤਾ ਸ਼ਾਮਲ ਹੋਣਗੇ। ਅਣ-ਵਿਆਹੇ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਪਰਿਵਾਰ ਸ਼ਬਦ ਛੋਟੇ ਭਰਾ/ਭੈਣ ਜਾਂ ਆਸ਼ਰਿਤ ਮਾਤਾ-ਪਿਤਾ ਨੂੰ ਸ਼ਾਮਲ ਕੀਤਾ ਜਾਣਾ ਹੈ। ਇਸ ਤਰਾਂ ਦੇ ਕਮਾਊ ਮੁੱਖੀ ਦੀ ਮੌਤ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਉਮਰ ਵਿੱਚ ਹੋਈ ਹੋਵੇ।ਮ੍ਰਿਤਕ ਕਮਾਊ ਮੁੱਖੀ ਦੀ ਮੌਤ ਦੇ ਹਰੇਕ ਮਾਮਲੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਸਹੂਲਤਾਂ

20,000/- ਰੁਪਏ ਦੀ ਯੱਕ-ਮੁਸ਼ਤ (ਉਮਰ 18-60 ਸਾਲ)

ਯੋਗਤਾ

BPL Category ਅਤੇ Socio Economic Caste Census 2011 (SECC) ਅਧੀਨ ਆਉਂਦੇ ਵਿਅਕਤੀ ਕਵਰ ਕੀਤੇ ਜਾਂਦੇ ਹਨ।

ਸੰਪਰਕ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

ਵਧੇਰੇ ਜਾਣਕਾਰੀ ਲਈ :

socialsecurity.punjab.gov.in

edistrict.punjab.gov.in