ਜ਼ਿਲ੍ਹਾ ਡਿਸਏਬਿਲਟੀ ਤੇ ਰੀਹੈਬਲੀਟੇਸ਼ਨ ਸੈਟਰਾਂ ਨੂੰ ਪਿੰਡ ਪੱਧਰ ਤੇ ਦਿਵਿਆਂਗਜਨਾਂ ਲਈ ਮੁੜ ਵਸੇਬਾ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਜ਼ਿਲ੍ਹਾ ਪੱਧਰ `ਤੇ ਸਥਾਪਿਤ ਕੀਤਾ ਜਾਂਦਾ ਹੈ। ਹਰੇਕ ਡੀ.ਡੀ.ਆਰ.ਸੀ ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਨ ਕੀਤੀ ਗਈ ਡੀ.ਐਮ.ਟੀ. ਜ਼ਿਲ੍ਹਾ ਮੈਨੇਜਮੈਟ ਟੀਮ ਜਿਸ ਵਿੱਚ ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਦਿਹਾਤੀ ਵਿਕਾਸ ਵਿਭਾਗ ਦੇ ਨੁਮਾਇੰਦੇ ਸਮੇਤ ਅਪੰਗਤਾ ਦੇ ਖੇਤਰ ਵਿੱਚ ਮਾਹਰ ਸਾਮਿਲ ੁੰਦੇ ਹਨ, ਵਲੋਂ ਚਲਾਇਆ ਜਾਂਦਾ ਹੈ। ਇਕ ਡੀ.ਡੀ.ਆਰ.ਸੀ ਵਿੱਚ 10 ਸਟਾਫ ਮੈਂਬਰ ਹੁੰਦੇ ਹਨ, ਜ਼ਿਨ੍ਹਾਂ ਨੂੰ ਮਾਣਭੱਤਾ ਦਿੱਤਾ ਜਾਂਦਾ ਹੈ। ਇਹ ਘੱਟੋੁ-ਘੱਟ 150 ਵਰਗ ਗਜ ਏਰੀਆ ਵਿੱਚ ਅਤੇ ਉਚੇਚੇ ਤੌਰ ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਿੱਚ ਸਥਾਪਿਤ ਕੀਤਾ ਜਾਂਦਾ ਹੈ।

ਜ਼ਿਲ੍ਹੇ ਅੰਦਰ ਸਰਵੇਖਣ ਕਰਕੇ ਦਿਵਿਆਂਗਜਨਾਂ ਦੀ ਸ਼ਨਾਖਤ ਕਰਨਾ, ਜਾਗਰੂਕਤਾ ਫੈਲਾਉਣਾ, ਸਹਾਇਕ ਯੰਤਰਾਂ ਦੀ ਲੋੜ ਦਾ ਪਤਾ ਕਰਨਾ ਤੇ ਉਨ੍ਹਾਂ ਨੂੰ ਫਿੱਟ/ਮੁਰੰਮਤ ਕਰਨਾ, ਦਿਵਿਆਂਗ ਸਰਟੀਫਿਕੇਟ ਤੇ ਦਿਵਿਆਂਗਜਨਾਂ ਨੂੰ ਬੱਸ ਪਾਸਾਂ ਤੋਂ ਇਲਾਵਾ ਹੋਰ ਸਹੂਲਤਾਂ/ ਰਿਆਇਤਾ ਸਮੇਤ ਡਾਕਟਰੀ ਸੇਵਾਵਾਂ ਬਾਰੇ ਲੋੜੀਦੀ ਕਾਰਵਾਈ ਕਰਨਾ/ਜਾਣਕਾਰੀ ਦੇਣਾ ਡੀ.ਡੀ.ਆਰ.ਸੀ ਦਾ ਉਦੇਸ਼ ਹੈ।

ਸਹੂਲਤਾਂ

ਇਸ ਸਕੀਮ ਅਧੀਨ ਜ਼ਿਲ੍ਹਾ ਡਿਸਏਬਿਲਟੀ ਤੇ ਰੀਹੈਬਲੀਟੇਸ਼ਨ ਸੈਂਟਰਾਂ ਨੂੰ ਵਿੱਤੀ ਸਹਾਇਤਾ ਮੁਹੱਇਆ ਕਰਵਾਈ ਜਾਂਦੀ ਹੈ।

ਅਰਜ਼ੀ ਦੇਣ ਅਤੇ ਗ੍ਰਾਟ ਮੰਨਜੂਰ ਕਰਨ ਦੀ ਵਿਧੀ

ਇੱਕ ਡੀ.ਡੀ.ਆਰ.ਸੀ ਨੂੰ ਸਥਾਪਿਤ ਕਰਨ ਉਪਰੰਤ ਇਸ ਡੀ.ਡੀ.ਆਰ.ਸੀ ਨੂੰ ਪਹਿਲੇ 3 ਸਾਲਾਂ ਵਾਸਤੇ ਗ੍ਰਾਂਟ-ਇੰਨ-ਏਡ ਸਿਪਡਾ ਸਕੀਮ ਅਧੀਨ ਦਿੱਤੀ ਜਾਂਦੀ ਹੈ। ਇਸ ਏਡ ਲਈ ਡਿਪਟੀ ਕਮਿਸ਼ਨਰ ਦੀ ਸਿਫਾਰਸ਼ ਉਪਰੰਤ ਇਹ ਵਿਭਾਗ ਅਰਜ਼ੀ ਭਾਰਤ ਸਰਕਾਰ ਨੂੰ ਭੇਜਦਾ ਹੈ। ਤਿੰਨ ਸਾਲਾਂ ਤੋਂ ਬਾਦ ਇਹ ਗ੍ਰਾਂਟ ਡੀ.ਡੀ.ਆਰ.ਐਸ ਸਕੀਮ ਅਧੀਨ ਮਿਲਣਯੋਗ ਹੋਵੇਗੀ। ਡੀ.ਡੀ.ਆਰ.ਸੀ ਵਲੋਂ ਤਜਵੀਜਾਂ ਪੇਸ਼ ਕੀਤੀਆਂ ਜਾਣਗੀਆਂ ਜਿਨਾਂ ਨੂੰ ਰਾਜ ਪੱਧਰੀ ਗ੍ਰਾਂਟ-ਇੰਨ-ਏਡ ਵਲੋਂ ਸਿਫ਼ਾਰਸ ਕਰਕੇ ਭਾਰਤ ਸਰਕਾਰ ਨੂੰ ਭੇਜਿਆ ਜਾਦਾ ਹੈ। ਗ੍ਰਾਂਟ ਵਾਸਤੇ ਤਜਵੀਜਾਂ ਇਸ ਵਿਭਾਗ ਨੂੰ ਆਫ ਲਾਈਨ ਭੇਜੀਆ ਜਾਣਗੀਆਂ, ਭਾਵੇ ਗ੍ਰਾਂਟ ਸਿਪਡਾ ਸਕੀਮ ਜਾਂ ਡੀ.ਡੀ.ਆਰ.ਸੀ ਸਕੀਮ ਵਿੱਚ ਲੈਣੀ ਹੋਵੇ।

ਸੰਪਰਕ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

jointdirector_ss@yahoo.com

ਿਲਾ ਅਪੰਗ ਰੀਹੈਬਲੀਟੈਸ਼ਨ ਸੈਂਟਰ ਸਾਲ 2019-20

ਲੜੀ ਨੰ

ਐਨ ਜੀ ਉਜ਼ ਦਾ ਨਾਂ

ਉਦੇਸ

ਐਨ.ਜੀ.ਉਜ਼ ਵਲੋਂ ਮੰਗੀ ਗਈ ਗ੍ਰਾਂਟ

 

ਡੀ.ਸੀ ਵਲੋ ਸਿਫਾਰਸ ਕੀਤੀ ਗਈ ਗ੍ਰਾਂਟ

ਭਾਰਤ ਸਰਕਾਰ ਵਲੋ ਨਿਰਧਾਰਿਤ ਕੀਤੇ ਗਏ ਨਾਰਮ ਅਨੁਸਾਰ ਸਿਫਾਰਿਸ਼

1

ਇੰਡੀਅਨ ਰੈਡ ਕਰਾਸ ਸਸਾਇਟੀ ਫਤਿਹਗੜ ਸਾਹਿਬ ਕਮਰਾ ਨੰ 135,ਜਿਲਾ ਪ੍ਰਬਧਕੀ ਕਮੰਪਲੈਕਸ ਫਤਿਹਗੜ ਸਾਹਿਬ

ਅਪੰਗ ਵਿਅਕਤੀਆਂ ਨੂੰ ਏਡਸ ਅਤੇ ਐਪਲਾਇੰਸੀਸ ਦੀ ਖਰੀਦ/ ਫਿਟਿੰਗ ਸਬੰਧੀ ਸਹਾਇਤਾ ਦੇਣ ਬਾਰੇ

37,47,000/-

37,47,000/-

37,47,000/-

2

ਇੰਡੀਅਨ ਰੈਡ ਕਰਾਸ ਸਸਾਇਟੀ , ਜਿਲਾ ਅਪੰਗਤਾ ਰੀਹੈਬਲੀਟੈਸ਼ਨ ਸੈਂਟਰ, ਜਿਲਾ ਅਤੇ ਸ਼ਾਖਾ ਸਿਵਲ ਹਸਪਤਾਲ ਮੋਗਾ

ਅਪੰਗ ਵਿਅਕਤੀਆਂ ਨੂੰ ਏਡਸ ਅਤੇ ਐਪਲਾਇੰਸੀਸ ਦੀ ਖਰੀਦ/ ਫਿਟਿੰਗ ਸਬੰਧੀ ਸਹਾਇਤਾ ਦੇਣ ਬਾਰੇ

25,00,000/-

25,00,000/-

25,00,000/-

3

ਰੈਡ ਕਰਾਸ ਜਿਲਾ ਅਪੰਗ ਰੀਹੈਬਲੀਟੈਸ਼ਨ ਸੈਂਟਰ, ਜਿਲਾ ਅਤੇ ਸ਼ਾਖਾ ਸਿਵਲ ਹਸਪਤਾਲ

ਸਹੀਦ ਭਗਤ ਸਿੰਘ ਨਗਰ

ਅਪੰਗ ਵਿਅਕਤੀਆਂ ਨੂੰ ਏਡਸ ਅਤੇ ਐਪਲਾਇੰਸੀਸ ਦੀ ਖਰੀਦ/ੇ ਫਿਟਿੰਗ ਸਬੰਧੀ ਸਹਾਇਤਾ ਦੇਣ ਬਾਰੇ

10,44000/-

10,44000/-

10,44000/-

4

ਰੈਡ ਕਰਾਸ ਜਿਲਾ ਅਪੰਗ ਰੀਹੈਬਲੀਟੈਸ਼ਨ ਸੈਂਟਰ, ਜਿਲਾ ਅਤੇ ਸ਼ਾਖਾ ਕੇਅਰ ਆਫ ਵੂਮੈਨ ਹੋਸਟਲ

ਰਣਬੀਰ ਕਲਬ ਏੇਰੀਆ ਸੰਗਰੂਰ

ਅਪੰਗ ਵਿਅਕਤੀਆਂ ਨੂੰ ਏਡਸ ਅਤੇ ਐਪਲਾਇੰਸੀਸ ਦੀ ਖਰੀਦ/ ਫਿਟਿੰਗ ਸਬੰਧੀ ਸਹਾਇਤਾ ਦੇਣ ਬਾਰੇ

12,57,500/-

12,57,500/-

12,57,500/-

 

ਕੁਲ ਜ਼ੋੜ

 

 

 

 

85,48,500/-