ਭਾਰਤ ਸਰਕਾਰ ਦਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਕੋਕਲੀਅਰ ਇੰਪਲਾਂਟ ਲਈ ਪ੍ਰਤੀ ਬੱਚਾ 6 ਲੱਖ ਰੁਪਏ ਦੀ ਸਹਾਇਤਾ ਗ੍ਰਾਂਟ ਦਿੰਦਾ ਹੈ। ਇਹ ਸਰਜਰੀ ਇੱਕ ਪੋਸਟ ਗ੍ਰੈਜੂਏਟ ਅਦਾਰੇ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ / ਹਸਪਤਾਲ ਫਰੀਦਕੋਟ ਅਤੇ ਸਰਕਾਰੀ ਮੈਡੀਕਲ ਕਾਲਜ਼ ਅਤੇ ਹਸਪਤਾਲ, ਸੈਕਟਰ -32, ਚੰਡੀਗੜ੍ਹ ਵਿਖੇ ਕੀਤੀ ਜਾਂਦੀ ਹੈ।

ਯੋਗਤਾ

1. ਬੱਚੇ ਦੀ ਉਮਰ 5 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ

2. ਮਾਪਿਆਂ / ਸਰਪ੍ਰਸਤਾਂ ਦੀ ਮਹੀਨਾਵਾਰ ਆਮਦਨ 25,000/-

ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।

ਅਰਜ਼ੀ ਦੀ ਵਿਧੀ

ਮਾਪੇ ਡਾਕਟਰ ਦੀ ਸਿਫਾਰਸ਼, ਉਮਰ ਦੇ ਸਬੂਤ ਅਤੇ ਆਮਦਨੀ ਸਰਟੀਫਿਕੇਟ ਦੇ ਨਾਲ ਸਾਧਾਰਨ ਆਰਜ਼ੀ ਆਪਣੇ ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਦੇ ਸਕਦੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਆਪਣੀ ਸਹਿਮਤੀ ਜਤਾਉਣ ਉਪਰੰਤ ਮੁੱਖ ਦਫ਼ਤਰ ਵੱਲੋਂ ਇਹ ਅਰਜੀ ਭਾਰਤ ਸਰਕਾਰ ਨੂੰ ਭੇਜ ਦਿੱਤੀ ਜਾਂਦੀ ਹੈ। ਭਾਰਤ ਸਰਕਾਰ ਦੁਆਰਾ ਕ੍ਰਮ ਅਨੁਸਾਰ ਅਰਜੀ ਮਿਲਣ ਤੇ ਸਰਜਰੀ ਲਈ ਸਹਿਮਤੀ ਦਿੱਤੀ ਜਾਂਦੀ ਹੈ।

ਲਾਭ

ਸੁਣਨ ਦੀ ਕਮਜ਼ੋਰੀ ਤੋਂ ਪੀੜਤ ਬੱਚਿਆਂ ਲਈ ਮੁਫ਼ਤ ਕੋਕਲੀਅਰ ਇਮਪਲਾਂਟ ਲਗਾਇਆ ਜਾਂਦਾ ਹੈ।

ਦਸਤਾਵੇਜ਼

ਦਿਵਿਆਂਗਤਾ ਸਰਟੀਫਿਕੇਟ/ ਯੂ.ਡੀ. ਆਈ.ਡੀ ਕਾਰਡ, ਪਤਾ ਪ੍ਰਮਾਣ, ਆਮਦਨੀ ਸਰਟੀਫਿਕੇਟ, ਬੈਂਕ ਖਾਤੇ ਦਾ ਵੇਰਵਾ ਆਦਿ

ਸ਼ਿਕਾਇਤਾਂ ਦਾ ਨਿਪਟਾਰਾ

ਕਿਸੇ ਵੀ ਤਰਾਂ ਦੀ ਪੁੱਛਗਿੱਛ/ ਸਿਕਾਇਤ ਲਈ ਕਿਰਪਾ ਕਰਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰੋ।

 

ਵਧੇਰੇ ਜਾਣਕਾਰੀ ਲਈ:-

www.adipcochlearimplant.in