ਨੇਤਰਹੀਣ ਅਤੇ ਹੋਰ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ / ਰਿਆਇਤੀ ਸਫਰ ਦੀ ਸਹੂਲਤ ਦਾ ਉਪਬੰਧ ਹੈ, ਬਸ਼ਰਤੇ ਉਹਨਾਂ ਕੋਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋ ਜਾਰੀ ਕੀਤਾ ਸ਼ਨਾਖਤੀ ਕਾਰਡ ਜਾਂ ਯੂ.ਡੀ.ਆਈ.ਡੀ ਕਾਰਡ ਹੋਵੇ ।
ਸਹੂਲਤ
ਮੁਫ਼ਤ ਅਤੇ ਰਿਆਇਤੀ ਸਫ਼ਰ ਦੀ ਸਹੂਲਤ ਹੇਠ ਲਿਖੇ ਅਨੁਸਾਰ ਦਿੱਤੀ ਜਾਂਦੀ ਹੈ:-
1. ਨੇਤਰਹੀਣਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਹੈ।
2. ਨੇਤਰਹੀਣਾਂ ਤੋ ਇਲਾਵਾਂ ਹੋਰ ਦਿਵਿਆਂਗ ਵਿਅਕਤੀਆਂ ਨੁੰ ਸਰਕਾਰੀ ਬੱਸਾਂ ਵਿੱਚ ਰਿਆਇਤੀ ਦਰ੍ਹਾਂ (50%) `ਤੇ ਸਫ਼ਰ ਦੀ ਸਹੂਲਤ ਦਿੱਤੀ ਜਾਂਦੀ ਹੈ।
ਯੋਗਤਾ
ਉਹਨਾਂ ਕੋਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋ ਜਾਰੀ ਕੀਤਾ ਸ਼ਨਾਖਤੀ ਕਾਰਡ ਜਾਂ ਯੂ.ਡੀ.ਆਈ.ਡੀ ਕਾਰਡ ਹੋਵੇ ।
ਲਾਭ
ਨੇਤਰਹੀਣ ਅਤੇ ਹੋਰ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ / ਰਿਆਇਤੀ ਸਫ਼ਰ ਦੀ ਸਹੂਲਤ ਦਿੱਤੀ ਜਾਂਦੀ ਹੈ।
ਦਸਤਾਵੇਜ਼
ਹੇਠ ਲਿਖਿਆ ਵਿੱਚੋ ਕੋਈ ਇੱਕ ਦਸਤਾਵੇਜ਼ ਲੋੜੀਦਾ ਹੈ:-
1. ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋ ਜਾਰੀ ਕੀਤਾ ਸ਼ਨਾਖਤੀ ਕਾਰਡ।
2. ਯੂ.ਡੀ.ਆਈ.ਡੀ.ਕਾਰਡ।
ਸ਼ਿਕਾਇਤਾਂ ਦਾ ਨਿਪਟਾਰਾ
ਕਿਸੇ ਵੀ ਤਰਾਂ ਦੀ ਪੁੱਛਗਿੱਛ/ ਸ਼ਿਕਾਇਤ ਲਈ ਕਿਰਪਾ ਕਰਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰੋ।