ਚੰਡੀਗੜ੍ਹ, 27 ਫਰਵਰੀ, 2017: ਪੰਜਾਬ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਲੋਕਾਂ ਨੂੰ ਧੋਖਾਧੜੀ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ ਜੋ ਕਿ ਕੇਂਦਰ ਸਰਕਾਰ ਦੀ "ਬੇਟੀ ਬਚਾਓ ਬੇਟੀ ਪੜਾਓ " ਸਕੀਮ ਦੇ ਨਕਲੀ ਫਾਰਮ ਵੇਚ ਰਹੇ ਹਨ।
ਇਸ ਦਾ ਖੁਲਾਸਾ ਕਰਦਿਆਂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਨੋਟਿਸ ਵਿੱਚ ਲਿਆਇਆ ਗਿਆ ਹੈ ਕਿ ਕੁਝ ਸੰਸਥਾਵਾਂ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਧੋਖਾ ਦੇ ਰਹੀਆਂ ਹਨ, ਕਿ ਇਸ ਯੋਜਨਾ ਦੇ ਤਹਿਤ ਇੱਕ ਲਾਭਪਾਤਰ ਨੂੰ 2 ਲੱਖ ਰੁਪਏ ਮਿਲਣਗੇ, ਜਦੋਂ ਕਿ " ਬੇਟੀ ਬਚਾਓ ਬੇਟੀ ਪ੍ੜਾਓ" ਸਕੀਮ ਅਧੀਨ ਲਾਭਪਾਤਰੀ ਨੂੰ ਅਜਿਹਾ ਕੋਈ ਵਿੱਤੀ ਲਾਭ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਲੋਕਾਂ ਨੂੰ ਅਜਿਹੇ ਧੋਖਾਧੜੀ ਏਜੰਟ ਦੇ ਖਿਲਾਫ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਜੋ ਇਸ ਸਕੀਮ ਦੇ ਨਾਅ ਅਧੀਨ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਹਨ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜੇ ਕਿਸੇ ਵਿਅਕਤੀ ਨੂੰ ਫਾਰਮ ਵੇਚਦੇ ਪਾਇਆ ਜਾਵੇ ਤਾਂ ਮਾਮਲੇ ਨੂੰ ਤੁਰੰਤ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਹੈ, ਤਾਂ ਜੋ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਹੀ ਕਾਰਵਾਈ ਕੀਤੀ ਜਾ ਸਕੇ।