ਇਸ ਸਕੀਮ ਅਧੀਨ ਜ਼ਰੂਰਤਮੰਦ ਲੜਕੀਆ/ਔਰਤਾਂ ਦੀ ਮਦਦ ਲਈ, ਪੰਜਾਬ ਰਾਜ ਵਿੱਚ ਦੋ ਸਵਾਧਾਰ ਗ੍ਰਹਿ ਘਰ ਗੈਰ-ਸਰਕਾਰੀ ਸੰਸਥਾਵਾਂ ਐਸੋਸੀਏਸ਼ਨ ਫਾਰ ਸੋਸ਼ਲ ਹੈਲਥ ਇਨ ਇੰਡੀਅਨ ਅਤੇ
ਆਲ ਇੰਡੀਆ ਮਹਿਲਾ ਕਾਨਫਰੰਸ ਵਲੋਂ ਜਲੰਧਰ ਅਤੇ ਅ੍ਰੰਮਿਤਸਰ ਵਿੱਚ ਕ੍ਰਮਵਾਰ ਚਲਾਏ ਜਾ ਰਹੇ ਹਨ।
1) ਸਵਾਧਾਰ ਗ੍ਰਹਿ ਵਿੱਚ ਲੜਕੀਆ/ਔਰਤਾਂ ਨੂੰ ਮੁਫ਼ਤ ਰਿਹਾਇਸ਼, ਖਾਣਾ, ਮੈਡੀਕਲ ਸੁਵਿਧਾ, ਵੋਕੇਸ਼ਨਲ ਸਿੱਖਿਆ ਅਤੇ ਮੁਫ਼ਤ ਕਾਨੂੰਨੀ ਮਦਦ ਦਿੱਤੀ ਜਾਂਦੀ ਹੈ।
2) ਸਵਾਧਾਰ ਗ੍ਰਹਿ ਦੀਆਂ ਔਰਤਾਂ ਨੂੰ ਤਕਨੀਕੀ ਸਿੱਖਿਆ ਵਿੱਚ ਕੰਪਿਊਟਰ ਦੀ ਸਿਖਲਾਈ ਆਦਿ ਦਿੱਤੀ ਜਾਂਦੀ ਹੈ।
3) ਸਵਾਧਾਰ ਗ੍ਰਹਿ ਵਿੱਚ 70 ਔਰਤਾਂ (40 ਜਲੰਧਰ ਅਤੇ 30 ਅ੍ਰੰਮਿਤਸਰ) ਰਹਿ ਸਕਦੀਆ ਹਨ ।
4) ਸਵਾਧਾਰ ਗ੍ਰਹਿ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਸਿਵਲ ਹਸਪਤਾਲ ਅਤੇ ਚੈਰੀਟੇਬਲ ਹਸਪਤਾਲ ਦੁਆਰਾ ਮੁਫ਼ਤ ਮੈਡੀਕਲ ਸੁਵਿਧਾ ਦਿੱਤੀ ਜਾਂਦੀ ਹੈ ।
5) ਗਰਾਂਟ ਪੰਜਾਬ ਸਰਕਾਰ ਵੱਲੋ ਵੀ ਦਿੱਤੀ ਜਾਂਦੀ ਹੈ।
ਸਹੂਲਤਾਂ
ਬੇਸਹਾਰਾ ਲੜਕੀਆ/ਔਰਤਾਂ ਨੂੰ ਮੁੱਢਲੀਆਂ ਜ਼ਰੂਰਤਾਂ ਜਿਵੇਂ ਕਿ ਮੁਫ਼ਤ ਰਿਹਾਇਸ਼, ਖਾਣਾ, ਮੈਡੀਕਲ ਸੁਵਿਧਾ, ਵੋਕੇਸ਼ਨਲ ਸਿੱਖਿਆ ਅਤੇ ਮੁਫ਼ਤ ਕਨੂੰਨੀ ਮਦਦ ਦਿੱਤੀ ਜਾਂਦੀ ਹੈ।
ਯੋਗਤਾ
18 ਸਾਲ ਤੋਂ ਉੱਪਰ ਬੇਸਹਾਰਾ ਔਰਤਾਂ, ਜਿਨ੍ਹਾਂ ਦੇ ਕੋਲ ਕੋਈ ਆਰਥਿਕ ਅਤੇ ਸਮਾਜਿਕ ਸਹਾਰਾ ਨਾ ਹੋਵੇ।
ਜ਼ਰੂਰੀ ਦਸਤਾਵੇਜ਼
ਨਿਯਮਾਂ ਅਨੁਸਾਰ
ਸੰਪਰਕ
ਜ਼ਿਲ੍ਹਾ ਪੱਧਰ `ਤੇ ਪਤਾ:
ਦਫ਼ਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਜਲੰਧਰ-0181-2225154
ਅੰਮ੍ਰਿਤਸਰ-0183-2228259
ਸ਼ਿਕਾਇਤਾਂ ਦਾ ਨਿਪਟਾਰਾ
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
ਮੁੱਖ ਦਫ਼ਤਰ: (0172-2608746)
ਈ-ਮੇਲ
dsswcd@punjab.gov.in