ਭਾਰਤ ਸਰਕਾਰ ਵਲੋਂ ਕੰਮ ਵਾਲੀ ਥਾਂਵਾਂ ਤੇ ਔਰਤਾਂ ਦੀ ਜਿਨਸੀ ਛੇੜ-ਛਾੜ ਨੂੰ ਖਤਮ ਕਰਨ ਲਈ ਕੰਮ ਵਾਲੀ ਜਗ੍ਹਾ ਤੇ ਔਰਤਾਂ ਦੇ ਨਾਲ ਜਿਨਸੀ ਛੇੜ-ਛਾੜ (ਰੋਕਥਾਮ, ਪਾਬੰਦੀ, ਹੱਲ) ਐਕਟ, 2013" ਦਾ ਕਾਨੂੰਨ ਬਣਾਇਆ ਜਾ ਚੁੱਕਾ ਹੈ, ਜਿਸਦਾ ਮੁੱਖ ਉਦੇਸ਼ ਕੰਮ ਵਾਲੀਆਂ ਥਾਂਵਾਂ ਤੇ ਔਰਤਾਂ ਦੀ ਜਿਨਸੀ ਛੇੜ-ਛਾੜ ਤੋਂ ਰੱਖਿਆ ਕਰਨਾ, ਪਾਬੰਦੀ ਲਾਉਣੀ ਅਤੇ ਉਨ੍ਹਾਂ ਦੀ ਜਿਨਸੀ ਹਿੰਸਾਂ ਨਾਲ ਜੁੜੀਆ ਸ਼ਿਕਾਇਤਾਂ ਤੇ ਉਚਿਤ ਕਾਰਵਾਈ ਕਰਨਾ ਹੈ।

ਜਿਨਸੀ ਛੇੜ-ਛਾੜ ਕੀ ਹੈ-

  • ਜਿਨਸੀ ਛੇੜ-ਛਾੜ ਵਿੱਚ ਕੋਈ ਵੀ ਅਜਿਹਾ ਵਿਵਹਾਰ ਸ਼ਾਮਿਲ ਹੈ, ਜੋ ਕਿ ਔਰਤ ਵਲੋਂ ਅਣਚਾਹਿਆ ਹੋਵੇ, ਜਿਵੇ ਕਿ:

  • ਸਰੀਰਕ ਤੌਰ `ਤੇ ਛੂਹਣਾ ਜਾਂ ਵਧੀਕੀਆਂ ਕਰਨਾ।

  • ਔਰਤ ਦੀ ਇੱਛਾ ਦੇ ਵਿਰੁੱਧ ਅਸ਼ਲੀਲ ਤਸਵੀਰਾਂ ਵਿਖਾਓੁਣਾ।

  • ਜਿਨਸੀ ਟਿੱਪਣੀਆਂ ਕਰਨੀਆਂ

  • ਜਿਨਸੀ ਮੰਤਵ ਲਈ ਬੇਨਤੀ ਜਾਂ ਮੰਗ ਕਰਨਾ

  • ਕੋਈ ਵੀ ਇਸ ਤਰਾਂ ਦਾ ਸ਼ਬਦ ਪ੍ਰਯੋਗ ਕਰਨਾ ਜਾਂ ਇਸ਼ਾਰਾ ਕਰਨਾ

ਜਿਸ ਨਾਲ ਔਰਤ ਦੀ ਨਿਮਰਤਾ ਨੂੰ ਧੱਕਾ ਲਗੇ। ਸ਼ਿਕਾਇਤਾਂ ਦਾ ਨਿਵਾਰਣ ਕਰਨ ਲਈ ਹਰੇਕ ਦਫ਼ਤਰ ਜਿਥੇ 10 ਜਾਂ 10 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹੋਣ, ਉਥੇ ਅੰਦਰੂਨੀ ਕਮੇਟੀ (Internal Committee) ਦਾ ਬਣਾਉਣਾ ਜ਼ਰੂਰੀ ਹੈ।

ਜ਼ਿਲ੍ਹਾ ਪੱਧਰ `ਤੇ ਸ਼ਿਕਾਇਤਾ ਦਾ ਨਿਪਟਾਰਾ ਕਰਨ ਲਈ ਸਥਾਨਕ ਕਮੇਟੀ (Local Committee) ਦਾ ਬਣਾਉਣਾ ਜ਼ਰੂਰੀ ਹੈ।

ਸ਼ੀ ਬਾਕਸ:- ਆਨਲਾਈਨ ਸਿ਼ਕਾਇਤ ਵਿਧੀ

ਸੰਪਰਕ

ਜ਼ਿਲ੍ਹੇ ਵਿੱਚ ਦਫ਼ਤਰ, ਵਧੀਕ ਡਿਪਟੀ ਕਮੀਸ਼ਨਰ ਅਤੇ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਵਧੀਕ ਡਿਪਟੀ ਕਮੀਸ਼ਨਰ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

srcwpunjab@gmail.com

 

ਵਧੇਰੇ ਜਾਣਕਾਰੀ ਲਈ :

www.shebox.nic.in

 

  1.