ਫੋਸਟਰ ਕੇਅਰ ਤਹਿਤ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਉਹਨਾਂ ਦੇ ਅਸਲ ਮਾਤਾ-ਪਿਤਾ ਤੋ ਇਲਾਵਾ ਕਿਸੇ ਹੋਰ ਪਰਿਵਾਰ ਵਿੱਚ ਪਰਿਵਾਰਿਕ ਮਾਹੌਲ ਮੁਹੱਈਆ ਕਰਵਾਉਣਾ ਹੈ।

ਉਦੇਸ਼:-

ਬੱਚਿਆਂ ਨੂੰ ਬੇਘਰ ਹੋਣ ਤੋ ਬਚਾਉਣਾ ਅਤੇ ਉਨਾਂ ਦਾ ਸਰਵਪੱਖੀ ਵਿਕਾਸ ਕਰਨਾ।

ਬੱਚਿਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣਾ।

ਪਰਿਵਾਰ ਅਤੇ ਗਰੁੱਪ ਫ਼ੋਸਟਰ ਕੇਅਰ ਹੋਮਜ਼ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣਾ।

ਇੱਕ ਰਸਮੀ ਨੀਤੀ ਦਸਤਾਵੇਜ਼ ਜਿਸਨੂੰ ਵਿਸ਼ਵ ਭਰ ਦੇ ਸਭ ਤੋ ਵਧੀਆ ਅਭਿਆਸਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ।

ਸਹੂਲਤਾਂ

  • ਬੱਚਿਆਂ ਨੂੰ ਪਰਿਵਾਰਿਕ ਮਾਹੌਲ ਮੁਹੱਈਆ ਕਰਵਾਉਣਾ।

  • ਬੱਚਿਆ ਨੂੰ 2000/- ਪ੍ਰਤੀ ਮਹੀਨਾ, ਪ੍ਰਤੀ ਬੱਚਾ 3 ਸਾਲਾ ਲਈ ਜਾਂ 18 ਸਾਲ ਤੱਕ ਦੀ ਉਮਰ ਤੱਕ, ਜੋ ਵੀ ਪਹਿਲਾ ਹੋਵੇ, ਸਹਾਇਤਾ ਦਿੱਤੀ ਜਾਂਦੀ ਹੈ।

ਫੋਸਟਰ ਕੇਅਰ ਪਰਿਵਾਰ ਲਈ ਯੋਗਤਾ

ਉਹ ਪਤੀ/ ਪਤਨੀ ਜੋ ਕਿ :-

1) ਭਾਰਤ ਦਾ ਨਾਗਰਿਕ ਹੋਵੇ।

2) ਦੋਵੇਂ, ਬੱਚੇ ਨੂੰ ਫੋਸਟਰ ਕੇਅਰ ਲੈਣ ਲਈ ਰਾਜੀ ਹੋਣ।

3) ਉਮਰ 35 ਸਾਲ ਤੋਂ ਉੱਪਰ ਹੋਵੇ।

4) ਪਰਿਵਾਰਿਕ ਆਮਦਨ ਬੱਚੇ ਦੀਆਂ ਜ਼ਰੂਰਤਾਂ ਪੂਰੀਆ ਕਰਨ ਲਈ ਸਮਰੱਥ ਹੋਵੇ।

5) ਫੋਸਟਰ ਕੇਅਰ ਪਰਿਵਾਰ ਦੇ ਮੈਡੀਕਲ ਸਰਟੀਫੀਕੇਟ।

ਦਸਤਾਵੇਜ਼

1) ਅਰਜ਼ੀ ਫਾਰਮ

2) ਪਰਿਵਾਰ ਦੀ ਮੈਡੀਕਲ ਰਿਪੋਰਟ, ਪਹਿਚਾਣ-ਪੱਤਰ ਅਤੇ ਹੋਰ ਜ਼ਰੂਰੀ ਦਸਤਾਵੇਜ਼ ਜੋ ਕਿ ਕਮੇਟੀ ਵੱਲੋ ਲੌੜੀਦੇ ਹੋਣ।

ਸੰਪਰਕ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ।

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਸ਼ਿਕਾਇਤਾਂ ਦਾ ਨਿਪਟਾਰਾ

ਦਫਤਰ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ।

ਦਫਤਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।

ਮੁੱਖ ਦਫਤਰ ਦਾ ਫੋਨ ਨੰ: (0172-2608746)

-ਮੇਲ

dsswcd@punjab.gov.in

icpspunjab@gmail.com