ਨੇਤਰਹੀਣ ਅਤੇ ਹੋਰ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ / ਰਿਆਇਤੀ ਸਫਰ ਦੀ ਸਹੂਲਤ ਦਾ ਉਪਬੰਧ ਹੈ, ਬਸ਼ਰਤੇ ਉਹਨਾਂ ਕੋਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋ ਜਾਰੀ ਕੀਤਾ ਸ਼ਨਾਖਤੀ ਕਾਰਡ ਜਾਂ ਯੂ.ਡੀ.ਆਈ.ਡੀ ਕਾਰਡ ਹੋਵੇ

ਸਹੂਲਤ

ਮੁਫ਼ਤ ਅਤੇ ਰਿਆਇਤੀ ਸਫ਼ਰ ਦੀ ਸਹੂਲਤ ਹੇਠ ਲਿਖੇ ਅਨੁਸਾਰ ਦਿੱਤੀ ਜਾਂਦੀ ਹੈ:-

1. ਨੇਤਰਹੀਣਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਹੈ।

2. ਨੇਤਰਹੀਣਾਂ ਤੋ ਇਲਾਵਾਂ ਹੋਰ ਦਿਵਿਆਂਗ ਵਿਅਕਤੀਆਂ ਨੁੰ ਸਰਕਾਰੀ ਬੱਸਾਂ ਵਿੱਚ ਰਿਆਇਤੀ ਦਰ੍ਹਾਂ (50%) `ਤੇ ਸਫ਼ਰ ਦੀ ਸਹੂਲਤ ਦਿੱਤੀ ਜਾਂਦੀ ਹੈ।

ਯੋਗਤਾ

ਉਹਨਾਂ ਕੋਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋ ਜਾਰੀ ਕੀਤਾ ਸ਼ਨਾਖਤੀ ਕਾਰਡ ਜਾਂ ਯੂ.ਡੀ.ਆਈ.ਡੀ ਕਾਰਡ ਹੋਵੇ ।

ਲਾਭ

ਨੇਤਰਹੀਣ ਅਤੇ ਹੋਰ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ / ਰਿਆਇਤੀ ਸਫ਼ਰ ਦੀ ਸਹੂਲਤ ਦਿੱਤੀ ਜਾਂਦੀ ਹੈ।

ਦਸਤਾਵੇਜ਼

ਹੇਠ ਲਿਖਿਆ ਵਿੱਚ ਕੋਈ ਇੱਕ ਦਸਤਾਵੇਜ਼ ਲੋੜੀਦਾ ਹੈ:-

1. ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋ ਜਾਰੀ ਕੀਤਾ ਸ਼ਨਾਖਤੀ ਕਾਰਡ।

2. ਯੂ.ਡੀ.ਆਈ.ਡੀ.ਕਾਰਡ।

 

ਸ਼ਿਕਾਇਤਾਂ ਦਾ ਨਿਪਟਾਰਾ

ਕਿਸੇ ਵੀ ਤਰਾਂ ਦੀ ਪੁੱਛਗਿੱਛ/ ਸ਼ਿਕਾਇਤ ਲਈ ਕਿਰਪਾ ਕਰਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰੋ।