ਇਹ ਕੇਂਦਰੀ ਪ੍ਰਯੋਜਿਤ ਸਕੀਮ ਹੈ ਅਤੇ ਮਿਤੀ 1.1.2017 ਤੋ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦਾ ਉਦੇਸ਼ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਂਵਾ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ। ਸਕੀਮ ਅਧੀਨ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਤੇ 5000/- ਰੁਪਏ ਦਾ ਲਾਭ ਤਿੰਨ ਕਿਸ਼ਤਾਂ (1000+2000+2000) ਵਿੱਚ ਮੁਹੱਈਆ ਕੀਤਾ ਜਾਂਦਾ ਹੈ। ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਅਦਾਇਗੀ ਬੈਂਕ ਖਾਤਿਆਂ ਵਿੱਚ ਸਿੱਧੇ ਤੋਰ `ਤੇ ਕੀਤੀ ਜਾਂਦੀ ਹੈ।

ਸੈਂਟ ਸ਼ੇਅਰ - 60 ਪ੍ਰਤੀਸਤ

ਸਟੇਟ ਸ਼ੇਅਰ - 40 ਪ੍ਰਤੀਸ਼ਤ

ਸਹੂਲਤਾਂ

ਸਕੀਮ ਅਧੀਨ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਸਮੇ 5000/- ਰੁਪਏ ਦਾ ਲਾਭ ਤਿੰਨ ਕਿਸ਼ਤਾਂ (1000+2000+2000) ਵਿੱਚ ਮੁਹੱਇਆ ਕੀਤਾ ਜ਼ਾਦਾ ਹੈ।

ਯੋਗਤਾਵਾਂ

ਪਹਿਲੀ ਵਾਰ ਗਰਭਵਤੀ ਹੋਣ ਤੇ 5000/- ਰੁਪਏ ਦਾ ਲਾਭ ਮਿਲਦਾ ਹੈ ਪਰ ਬਿਨੈਕਾਰ ਸਰਕਾਰੀ ਨੌਕਰੀ ਜਾਂ ਕਰ ਦਾਤਾ ਨਹੀਂ ਹੋਣੀ ਚਾਹੀਦੀ

ਦਸਤਾਵੇਜ਼

ਇਸ ਸਕੀਮ ਅਧੀਨ ਆਉਂਦੇ ਲਾਭਪਾਤਰੀਆ ਦਾ ਸਿਹਤ ਵਿਭਾਗ ਵੱਲੋ ਜਾਰੀ ਐਮ.ਸੀ.ਪੀ. ਕਾਰਡ, ਅਧਾਰ ਕਾਰਡ, ਪਤੀ ਦਾ ਅਧਾਰ ਕਾਰਡ, ਲਾਭਪਾਤਰੀ ਦਾ ਨਿੱਜੀ ਬੈਂਕ ਖ਼ਾਤਾ ਨੰਬਰ ਅਤੇ ਨਿਰਧਾਰਿਤ ਫਾਰਮ।

ਸੰਪਰਕ

ਪਿੰਡ ਦੇ ਆਂਗਣਵਾੜੀ ਸੈਂਟਰ ਵਿੱਚ ਆਂਗਣਵਾੜੀ ਵਰਕਰ ਕੋਲ ਰਜਿਸਟੇਸ਼ਨ ਅਤੇ ਲਾਭ ਲੈਣ ਲਈ ਅਪਲਾਈ ਕੀਤੇ ਜਾਣ ਵਾਲੇ ਫਾਰਮ ਸਬੰਧੀ ਆਂਗਣਵਾੜੀ ਵਰਕਰ ਨਾਲ ਸੰਪਰਕ ਕੀਤਾ ਜਾਵੇ।

ਬਲਾਕ ਪੱਧਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ

ਸ਼ਿਕਾਇਤਾਂ ਦਾ ਨਿਪਟਾਰਾ

ਆਂਗਣਵਾੜੀ ਵਰਕਰ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ

ਮੁੱਖ ਦਫ਼ਤਰ: (0172-2608746)

-ਮੇਲ

dsswcd@punjab.gov.in

srcwpunjab@gmail.com

 

ਵਧੇਰੇ ਜਾਣਕਾਰੀ ਲਈ:-

wcd.nic.in/Pradhan-Mantri-Matru-vandana-yojana