ਰਾਜ ਸਰਕਾਰ ਵੱਲੋਂ ਸਹਿਯੋਗ (ਹਾਫ ਵੇਅ-ਹੋਮ) - ਏ ਹੋਮ ਫਾਰ ਪਰਸਨਜ਼ ਸਫਰਿੰਗ ਫਰਾਮ ਮੈਂਟਲ ਇੱਲਨੈਸ ਨਾਂ ਦੇ ਹੋਮ ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਰਾਜਪੁਰਾ ਵਿਖੇ ਚਲਾਏ ਜਾ ਰਹੇ ਹਨ, ਜਿਥੇ ਸਹਿਵਾਸੀਆ ਨੂੰ ਮੁਫ਼ਤ ਰਿਹਾਇਸ਼, ਭੋਜਨ, ਸਿਹਤ ਦੇਖਭਾਲ, ਮਨੋਰੰਜਨ ਅਤੇ ਸਿੱਖਿਆ ਦਿੱਤੀ ਜਾਂਦੀ ਹੈ। ਅੰਮ੍ਰਿਤਸਰ ਅਤੇ ਕਪੂਰਥਲਾ ਵਿਖੇ ਸਥਿਤ ਹੋਮ ਸਿਰਫ, ਅੋਰਤਾਂ ਲਈ ਹੈ ਅਤੇ ਲੁਧਿਆਣਾ ਅਤੇ ਰਾਜਪੁਰਾ ਵਿਖੇ ਸਥਿਤ ਹੋਮ ਮਰਦਾਂ ਲਈ ਹੈ। ਹਰੇਕ ਹੋਮ ਵਿਚ 40 ਸਹਿਵਾਸੀਆ ਦੀ ਸਮਰੱਥਾ ਹੈ।
ਅਰਜ਼ੀ ਦੇਣ ਦੀ ਵਿਧੀ
ਮਾਪੇ / ਸਰਪ੍ਰਸਤ ਸਾਦੇ ਕਾਗਜ਼ ਤੇ ਲਿਖ ਕੇ ਬਾਲ ਭਲਾਈ ਕਮੇਟੀ ਜਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਅਰਜ਼ੀ ਦੇ ਸਕਦੇ ਹਨ।
ਸਹੂਲਤਾਂ
ਸਹਿਵਾਸੀਆਂ ਨੂੰ ਮੁਫ਼ਤ ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ/ਸਲਾਹ, ਮੁਫ਼ਤ ਰਿਹਾਇਸ਼, ਭੋਜਨ, ਸਿਹਤ ਸੰਭਾਲ, ਮਨੋਰੰਜਨ ਅਤੇ ਸਿੱਖਿਆ ਮੁਹੱਈਆ ਕਰਨਾ।
ਯੋਗਤਾ
1. ਸਹਿਵਾਸੀ ਦੇ ਮਾਪਿਆਂ/ਸਰਪ੍ਰਸਤਾਂ ਦੀ ਆਮਦਨੀ 36,000/- ਰੁਪਏ ਪ੍ਰਤੀ ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
2. ਲਾਭਪਾਤਰੀ ਦੀ ਉਮਰ 6 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਦਸਤਾਵੇਜ਼
ਬਿਨੈ-ਪੱਤਰ ਨਾਲ ਮੈਡੀਕਲ ਸਰਟੀਫਿਕੇਟ, ਬਾਲ ਭਲਾਈ ਕਮੇਟੀ / ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੀ ਸਿਫਾਰਸ਼ ਦੁਆਰਾ ਸਮਰਥਤ ਦਸਤਾਵੇਜ਼ ਹੋਣਾ ਲਾਜ਼ਮੀ ਹੈ।
ਸੰਪਰਕ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਸ਼ਿਕਾਇਤਾਂ ਦਾ ਨਿਪਟਾਰਾ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਮੁੱਖ ਦਫ਼ਤਰ: (0172-2608746)
ਈ-ਮੇਲ