ਇਹ ਸਕੀਮ ਕੇਂਦਰੀ ਪ੍ਰਯੋਜਿਤ ਸਕੀਮ ਹੈ। ਇਹ ਸਕੀਮ ਕੁਪੋਸ਼ਤ ਅੱਲੜ੍ਹ ਲੜਕੀਆਂ ਨੂੰ ਵਾਧੂ ਖੁ਼ਰਾਕ ਦੇਣ ਦੀ ਸਕੀਮ ਹੈ। ਇਹ ਸਕੀਮ ਮਹੀਨਾ ਨਵੰਬਰ 2010 ਤੋਂ ਲਾਗੂ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ ਸਾਲ 2018-19 ਤੋਂ ਇਹ ਸਕੀਮ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤੀ ਗਈ ਹੈ। ਇਸ ਸਕੀਮ ਦਾ ਮੁੱਖ ਮਨੋਰਥ 11-14 ਸਾਲ ਤੱਕ ਦੀ ਉਮਰ ਦੀਆਂ ਸਕੂਲ ਡਰਾਪ ਆਊਟ ਅੱਲੜ੍ਹ ਲੜਕੀਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ, ਉਨ੍ਹਾਂ ਦਾ ਪੋਸ਼ਣ, ਸਿੱਖਿਅਕ, ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣਾ ਹੈ। ਆਂਗਣਵਾੜੀ ਵਰਕਰਾਂ ਵਲੋ ਕਿਸ਼ੋਰੀ ਸ਼ਕਤੀ ਕਾਰਡ ਸਕੀਮ ਨੂੰ ਮੋਨਿਟਰ ਕਰਨ ਅਤੇ ਜਰੂਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੇ ਜਾਂਦੇ ਹਨ।
ਸਹੂਲਤਾਂ
ਇਸ ਸਕੀਮ ਦਾ ਉਦੇਸ਼ 11-14 ਤੱਕ ਦੀ ਉਮਰ ਦੀਆਂ ਅੱਲੜ੍ਹ ਲੜਕੀਆਂ ਜੋ ਸਕੂਲਾਂ ਵਿੱਚ ਨਹੀ ਜਾਂਦੀਆਂ, ਨੂੰ ਮੁੜ ਸਕੂਲਾਂ ਵਿੱਚ ਦਾਖ਼ਲ ਕਰਵਾਉਣਾ ਹੈ। ਉਨ੍ਹਾਂ ਦਾ ਪੋਸ਼ਣ, ਸਿੱਖਿਅਕ, ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣਾ ਹੈ।
ਯੋਗਤਾਵਾਂ
11-14 ਸਾਲ ਤੱਕ ਦੀ ਉਮਰ ਦੀਆਂ ਡਰਾਪ ਆਊਟ ਅੱਲੜ੍ਹ ਲੜਕੀਆਂ ਹੋਣੀਆਂ ਚਾਹੀਦੀਆਂ ਹਨ।
ਦਸਤਾਵੇਜ਼
ਉਮਰ ਦਾ ਸਰਟੀਫਿਕੇਟ ਜਾਂ ਅਧਾਰ ਕਾਰਡ
ਸੰਪਰਕ
ਪਿੰਡ ਦੀ ਆਂਗਣਵਾੜੀ ਵਰਕਰ ਨਾਲ ਸੰਪਰਕ ਕੀਤਾ ਜਾਵੇ।
ਬਲਾਕ ਪੱਧਰ
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ
ਸ਼ਿਕਾਇਤਾਂ ਦਾ ਨਿਪਟਾਰਾ
ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਅਤੇ
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ
ਮੁੱਖ ਦਫਤਰ (0172-2608746)
ਈ-ਮੇਲ
dsswcd@punjab.gov.in
ddicdsheadOffice@rediffmail.com
ਵਧੇਰੇ ਜਾਣਕਾਰੀ ਲਈ :
wcd.nic.in/schemes/scheme-adolescent-girls