ਵੂਮੈਨ ਹੈਲਪ ਲਾਇਨ ਸਕੀਮ ਦੇ ਅਧੀਨ ਹਿੰਸਾ ਤੋਂ ਪੀੜਿਤ ਔਰਤਾਂ ਨੂੰ 24 ਘੰਟੇ ਤੁਰੰਤ ਅਤੇ ਅਪਾਤਕਾਲੀਨ ਸਹਾਇਤਾ ਪ੍ਰਦਾਨ ਕਰਨ ਲਈ ਯੋਗ ਅਧਿਕਾਰੀਆ ਅਤੇ ਏਜੰਸੀਆਂ (ਉਚਿਤ ਅਥਾਰਟੀ ਜਿਵੇਂ ਕਿ ਪੁਲਿਸ, ਵਨ ਸਟਾਪ ਸੈਂਟਰ, ਹਸਪਤਾਲ ਨਾਲ ਜੁੜਨਾ)ਨਾਲ ਜੋੜਨਾ ਅਤੇ ਇਕ ਨੰਬਰ ਦੁਆਰਾ ਮੁਫ਼ਤ ਟੇਲੀਕਾਮ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਕੀਮ ਅਧੀਨ ਸਰਕਾਰ ਦੀਆਂ ਔਰਤਾਂ ਸਬੰਧੀ ਚੱਲ ਰਹੀਆ ਵੱਖ-ਵੱਖ ਸਕੀਮਾਂ ਸਬੰਧੀ ਲੋੜੀਦੀ ਸੂਚਨਾ ਵੀ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਸਕੀਮ ਦੇ ਉਦੇਸ਼ ਹੇਠ ਲਿਖੇ ਅਨੁਸਾਰ ਹਨ :-

  • ਹਿੰਸਾ ਪੀੜਤ ਔਰਤਾਂ ਨੂੰ 24 ਘੰਟੇ ਟੈਲੀਕਾਮ ਰਾਹੀ ਮੁਫ਼ਤ ਸਹਾਇਤਾ ਅਤੇ ਜਾਣਕਾਰੀ ਮੁਹੱਈਆ ਕਰਵਾਉਣਾ।

  • ਕਟਕਾਲੀਨ ਸਮੇਂ ਸੇਵਾਵਾਂ ਪ੍ਰਦਾਨ ਕਰਨ ਲਈ ਯੋਗ ਅਧਿਕਾਰੀਆ ਅਤੇ ਏਜੰਸੀਆ ਜਿਵੇਂ ਕਿ ਪੁਲਿਸ, ਹਸਪਤਾਲ, ਐਬੂਲੈਂਸ ਸੇਵਾਵਾਂ, ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨਾ।

  • ਹਿੰਸਾ ਪੀੜਤ ਔਰਤਾਂ ਨੂੰ ਸਰਕਾਰ ਦੀਆਂ ਚੱਲ ਰਹੀਆ ਸਕੀਮਾਂ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ।

ਸਹੂਲਤਾਂ

ਅਪਾਤਕਾਲੀਨ ਸਮੇਂ ਵਿੱਚ ਪੀੜਿਤ ਔਰਤਾਂ ਨੂੰ ਪਰੇ ਪੰਜਾਬ ਵਿੱਚ ਇਕ ਨੰਬਰ ਦੁਆਰਾ 24 ਘੰਟੇ ਮੁਫ਼ਤ ਟੇਲੀਕਾਮ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ

ਯੋਗਤਾ

ਕੋਈ ਵੀ ਜ਼ਰੂਰਤਮੰਦ ਔਰਤ

ਸ਼ਿਕਾਇਤਾਂ ਦਾ ਨਿਪਟਾਰਾ

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਮੁੱਖ ਦਫ਼ਤਰ (0172-2608746)

-ਮੇਲ

dsswcd@punjab.gov.in

srcwpunjab@gmail.com

ਵਧੇਰੇ ਜਾਣਕਾਰੀ ਲਈ :

  1. helpline number 181

  2. www.sakhi.gov.in

  3. www.bbbpindia.gov.in