"ਦਿਵਿਆਂਗ ਵਿਅਕਤੀਆਂ ਲਈ ਵਿਲੱਖਣ ਪਛਾਣ ਪੱਤਰ" ਪ੍ਰਾਜੈਕਟ ਦਿਵਿਆਂਗ ਵਿਅਕਤੀਆਂ ਦਾ ਇੱਕ ਰਾਸ਼ਟਰੀ ਪੱਧਰ/ ਰਾਜ ਪੱਧਰ `ਤੇ ਡਾਟਾਬੇਸ ਬਣਾਉਣ ਅਤੇ ਦਿਵਿਆਂਗਤਾ ਵਾਲੇ ਹਰੇਕ ਵਿਅਕਤੀ ਨੂੰ ਵਿਲੱਖਣ ਦਿਵਿਆਂਗਤਾ ਪਛਾਣ ਪੱਤਰ ਜਾਰੀ ਕਰਨ ਦੇ ਨਜ਼ਰੀਏ ਨਾਲ ਰਾਜ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਪ੍ਰੋਜੈਕਟ ਨਾ ਸਿਰਫ ਪਾਰਦਰਸ਼ਤਾ, ਕੁਸ਼ਲਤਾ ਅਤੇ ਸਪੁਰਦਗੀ ਦੀ ਸਹੂਲਤ ਨੂੰ ਉਤਸ਼ਾਹਤ ਕਰੇਗਾ,ਇਹ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੇ ਸਰਕਾਰੀ ਲਾਭਾ ਵਿੱਚ ਇਕਸਾਰਤਾ ਨੂੰ ਵੀ ਯਕੀਨੀ ਬਣਾਏਗਾ।

ਅਰਜੀ ਦੀ ਵਿਧੀ

1. ਦਿਵਿਆਂਗ ਵਿਅਕਤੀ ਆੱਨਲਾਈਨ ਅਪਲਾਈ ਕਰ ਸਕਦੇ ਹਨ ਅਤੇ www.swablambancard.gov.in ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

2. ਦਿਵਿਆਂਗ ਵਿਅਕਤੀ ਸੇਵਾ ਕੇਂਦਰਾਂ, ਸਾਂਝੇ ਸੇਵਾ ਕੇਂਦਰਾਂ, ਮੋਬਾਈਲ ਫੋਨਾਂ, ਨਿੱਜੀ ਕੰਪਿਊਟਰਾਂ ਤੋਂ ਇੰਟਰਨੈਟ ਦੀ ਸਹੂਲਤ ਨਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਦੇ ਦਫ਼ਤਰਾਂ ਜਾਂ ਨੇੜੇ ਦੇ ਹਸਪਤਾਲਾਂ ਰਾਹੀਂ ਆਨ ਲਾਇਨ ਅਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਰਜਿਸਟਰੀਕਰਣ ਲਈ ਜ਼ਰੂਰੀ ਦਸਤਾਵੇਜ਼

ਪਾਸਪੋਰਟ ਸਾਈਜ਼ ਫੋਟੋ, ਮੈਡੀਕਲ ਸਰਟੀਫਿਕੇਟ, ਘਰ ਦੇ ਪਤੇ ਦਾ ਪ੍ਰਮਾਣ ਜਿਵੇਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਸਕੈਨ ਕੀਤੀ ਕਾਪੀ।

ਲਾਭ

1. ਦਿਵਿਆਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਹਸਪਤਾਲਾਂ ਵਿਚ ਵਾਰ-ਵਾਰ ਜਾਣਾ ਨਹੀਂ ਪਵੇਗਾ।

2. ਯੂ.ਡੀ.ਆਈ.ਡੀ. ਕਾਰਡ ਪੂਰੇ ਭਾਰਤ ਵਿਚ ਵੱਖ-ਵੱਖ ਸਕੀਮਾਂ ਅਧੀਨ ਵੱਖ-ਵੱਖ ਲਾਭ ਲੈਣ ਲਈ ਦਿਵਿਆਂਗਜਨਾ ਦੀ ਪਛਾਣ, ਤਸਦੀਕ ਕਰਨ ਦਾ ਇੱਕੋ-ਇੱਕ ਦਸਤਾਵੇਜ਼ ਹੋਵੇਗਾ।

3. ਯੂ.ਡੀ.ਆਈ.ਡੀ ਕਾਰਡ ਧਾਰਕ ਦੇ ਨਿੱਜੀ ਵੇਰਵਿਆਂ, ਯੋਗਤਾਵਾਂ ਅਤੇ ਪੂਰਾ ਪਤਾ ਜਾਣਨ ਵਿਚ ਵੀ ਸਹਾਇਤਾ ਕਰੇਗਾ ਕਿਉਂਕਿ ਇਸ `ਤੇ Quick response (QR) Code ਛਾਪਿਆ ਗਿਆ ਹੈ।

ਸਪਲਾਈ ਦਾ ਢੰਗ

1. ਡਾਕਟਰੀ ਸਰਟੀਫਿਕੇਟ ਸਬੰਧਤ ਸਿਵਲ ਸਰਜਨ ਦੁਆਰਾ ਬਿਨੈਕਾਰ ਨੂੰ ਆਨਲਾਈਨ ਭੇਜਿਆ ਜਾਵੇਗਾ।

2. ਵਿਲੱਖਣ ਪਛਾਣ ਪੱਤਰ ਬਿਨੈਕਾਰ ਨੂੰ ਸਿੱਧੇ ਡਾਕ ਰਾਹੀਂ ਸਿੱਧੇ ਤੌਰ `ਤੇ ਭਾਰਤ ਸਰਕਾਰ ਦੀ ਪ੍ਰਿੰਟ ਏਜੰਸੀ ਦੁਆਰਾ ਭੇਜਿਆ ਜਾਵੇਗਾ।

ਸ਼ਿਕਾਇਤਾਂ ਦਾ ਨਿਪਟਾਰਾ

ਕਿਸੇ ਵੀ ਤਰਾਂ ਦੀ ਪੁੱਛਗਿੱਛ/ ਸ਼ਿਕਾਇਤ ਲਈ ਕਿਰਪਾ ਕਰਕੇ ਜ਼ਿਲ੍ਹੇ ਦੇ ਸਿਵਲ ਸਰਜਨ ਦੇ ਦਫ਼ਤਰ ਨਾਲ ਸੰਪਰਕ ਕਰੋ