ਨੈਸ਼ਨਲ ਕਰੈਚ ਸਕੀਮ ਪਹਿਲਾਂ ਐਨ.ਜੀ.ੳਜ਼ ਵੱਲੋ ਚਲਾਈ ਜਾ ਰਹੀ ਸੀ, ਪਰੰਤੂ ਹੁਣ ਵਿਭਾਗ ਵੱਲੋਂ ਪੰਜਾਬ ਵਿੱਚ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 175 ਕਰੈਚਾਂ ਚਲਾਈਆ ਜਾ ਰਹੀਆਂ ਹਨ। ਇਨ੍ਹਾਂ ਵਿੱਚ ਉਹ ਕੰਮ-ਕਾਜੀ ਔਰਤਾਂ ਆਪਣੇ ਬੱਚਿਆਂ ਨੂੰ ਭੇਜ ਸਕਦੀਆਂ ਹਨ ਜੋ ਇੱਕ ਮਹੀਨੇ ਵਿੱਚ ਘੱਟੋ-ਘੱਟ 15 ਦਿਨ ਜਾਂ ਇੱਕ ਸਾਲ ਵਿੱਚ 6 ਮਹੀਨੇ ਕਿਸੇ ਰੋਜ਼ਗਾਰ `ਤੇ ਲੱਗੀਆਂ ਹੋਈਆਂ ਹਨ। ਵਿਭਾਗ ਨੇ ਪੰਜਾਬ ਸਿਵਲ ਸਕਤਰੇਤ -2 ਅਤੇ ਰਾਜ ਦੇ 06 ਜਿਲਿਆਂ ਦੇ ਜਿਲਾ ਪ੍ਰਬੰਧਕੀ ਕੰਪਲੈਕਸਾਂ ਵਿਚ ਸਾਲ 2020-21 ਵਿਚ ਕਰੱਚ ਬਣਾਉਣ ਲਈ ਪ੍ਰਸਤਾਵ ਦਿੱਤਾ ਹੈ।
ਸਹੂਲਤਾਂ
ਗੈਰ ਸੰਗਠਿਤ ਖੇਤਰਾਂ ਦੀਆਂ ਕੰਮ-ਕਾਜੀ ਔੌਰਤਾਂ ਦੇ 6 ਮਹੀਨੇ ਤੋਂ 6 ਸਾਲ ਦੇ ਬੱਚਿਆਂ ਨੂੰ ਦਿਨ ਸਮੇ ਸੰਭਾਲਣ ਦੀ ਸੁਵਿਧਾ । ਸਿਹਤ ਤੇ ਖਾਣ ਪੀਣ ਦੇ ਪੱਧਰ ਨੂੰ ਉੱਚਾ ਚੁੱਕਣਾ।
ਯੋਗਤਾਵਾਂ
ਉਹ ਕੰਮ-ਕਾਜੀ ਔਰਤਾਂ ਆਪਣੇ ਬੱਚਿਆਂ ਨੂੰ ਕਰੈਚ ਵਿੱਚ ਭੇਜ ਸਕਦੀਆਂ ਹਨ, ਜੋ ਇੱਕ ਮਹੀਨੇ ਵਿੱਚ ਘੱਟੋ-ਘੱਟ 15 ਦਿਨ ਜਾਂ ਇੱਕ ਸਾਲ ਵਿੱਚ 6 ਮਹੀਨੇ ਕਿਸੇ ਰੋਜ਼ਗਾਰ `ਤੇ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਬੱਚੇ 6 ਮਹੀਨੇ ਤੋਂ 6 ਸਾਲ ਦਰਮਿਆਨ ਹਨ।
ਦਸਤਾਵੇਜ਼
ਰੋਜ਼ਗਾਰ ਸਬੰਧੀ ਸਬੂਤ
ਸੰਪਰਕ
ਸਬੰਧਤ ਕਰੈਚ ਵਰਕਰ ਨਾਲ ਸੰਪਰਕ ਕੀਤਾ ਜਾਵੇ।
ਬਲਾਕ ਪੱਧਰ
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ
ਸ਼ਿਕਾਇਤਾਂ ਦਾ ਨਿਪਟਾਰਾ
ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਅਤੇ
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ
ਮੁੱਖ ਦਫਤਰ (0172-2608746)
ਈ-ਮੇਲ
ddicdsheadOffice@rediffmail.com
ਵਧੇਰੇ ਜਾਣਕਾਰੀ ਲਈ:
wcd.nic.in/schemes/national-creche-scheme